ਸਵਿਸ ਮਾਡਲ ਨੇ ਟਰੰਪ ‘ਤੇ ਲਾਇਆ ਰੇਪ ਦਾ ਦੋਸ਼

0
9

ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਸਵਿਸ ਮਾਡਲ ਬੀਟਰਿਸ ਕਵੈੱਲ ਨੇ ਦੋਸ਼ ਲਾਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ 1993 ਵਿੱਚ ਨਿਊ ਯਾਰਕ ਦੇ ਪਲਾਜ਼ਾ ਹੋਟਲ ‘ਚ ਉਸ ਨਾਲ ਬਲਾਤਕਾਰ ਕੀਤਾ ਸੀ | ਅਮਰੀਕੀ ਕਾਂਗਰਸ ਦੇ ਡੈਮੋਕ੍ਰੇਟਿਕ ਮੈਂਬਰਾਂ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਕਵੈੱਲ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੇ ਸਰੀਰ ਦੇ ਕਈ ਹਿੱਸਿਆਂ ਤੋਂ ਖੂਨ ਵਹਿ ਰਿਹਾ ਸੀ ਅਤੇ ਸੱਟਾਂ ਲੱਗੀਆਂ ਹੋਈਆਂ ਸਨ |
ਕਵੈੱਲ ਨੇ 2024 ਵਿੱਚ ਟਰੰਪ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ | ਉਸ ਨੇ ਉਦੋਂ ਕਿਹਾ ਸੀ ਕਿ ਟਰੰਪ ਨੇ 1993 ਵਿੱਚ ਉਸ ਨੂੰ ਜ਼ਬਰਦਸਤੀ ਫੜਿਆ, ਉਸ ਨੂੰ ਚੁੰਮਿਆ ਅਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ | ਹੁਣ ਨਵੀਂ ਰਿਪੋਰਟ ਵਿੱਚ ਕਵੈੱਲ ਨੇ ਕਮੇਟੀ ਸਟਾਫ ਨੂੰ ਦੱਸਿਆ ਕਿ ਟਰੰਪ ਨੇ ਉਸ ਘਟਨਾ ਵਿੱਚ ਉਸ ਦਾ ਬਲਾਤਕਾਰ ਕੀਤਾ |
ਸਾਬਕਾ ਮਿਸ ਸਵਿਟਜ਼ਰਲੈਂਡ ਕਵੈੱਲ ਮੁਤਾਬਕ ਉਹ 1993 ਵਿੱਚ ਅਮਰੀਕਨ ਡਰੀਮ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅਮਰੀਕਾ ਗਈ ਸੀ | ਉਹ ਮੈਨਹਟਨ ਦੇ ਪਲਾਜ਼ਾ ਹੋਟਲ ਵਿੱਚ ਪੱਤਰਕਾਰਾਂ ਨਾਲ ਦੁਪਹਿਰ ਦੇ ਖਾਣੇ ਦੌਰਾਨ ਟਰੰਪ ਨੂੰ ਮਿਲੀ | ਇਸ ਤੋਂ ਬਾਅਦ ਟਰੰਪ ਦੇ ਇੱਕ ਸਹਿਯੋਗੀ ਨੇ ਉਸ ਨੂੰ ਹੋਟਲ ਦੇ ਕਮਰੇ ਵਿੱਚ ਮਿਲਣ ਲਈ ਬੁਲਾਇਆ | ਉਸ ਨੇ ਸੋਚਿਆ ਸੀ ਕਿ ਉੱਥੇ ਕੋਈ ਗੱਲਬਾਤ ਹੋਵੇਗੀ, ਪਰ ਟਰੰਪ ਨੇ ਉਸ ਨੂੰ ਕਮਰੇ ਵਿੱਚ ਪਿੱਛੇ ਤੋਂ ਫੜ ਲਿਆ ਅਤੇ ਜ਼ਬਰਦਸਤੀ ਬਲਾਤਕਾਰ ਕੀਤਾ | ਟਰੰਪ ਨੇ ਨਵੰਬਰ 1993 ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ | ਉਸ ਸਮੇਂ ਉਹ 24 ਸਾਲ ਦੀ ਸੀ |
ਟਰੰਪ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਸੀ | ਉਸ ਨੇ ਉਸ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਦਾਖਲਾ ਦਿਵਾਉਣ ਵਿੱਚ ਮਦਦ ਕਰਨ ਦਾ ਆਪਣਾ ਵਾਅਦਾ ਵੀ ਦੁਹਰਾਇਆ | ਇਸ ਲਈ ਟਰੰਪ ਨੇ ਆਪਣੇ ਕਰੀਬੀ ਸਹਿਯੋਗੀ ਪਾਓਲੋ ਜ਼ੈਂਪੋਲੀ ਦੀ ਮਦਦ ਲੈਣ ਦੀ ਗੱਲ ਕਹੀ ਸੀ | ਅਮਰੀਕਾ ਪਹੁੰਚਣ ‘ਤੇ ਉਸ ਦਾ ਪਾਸਪੋਰਟ ਖੋਹ ਲਿਆ ਗਿਆ ਸੀ, ਇਸ ਲਈ ਉਹ ਘਟਨਾ ਤੋਂ ਬਾਅਦ ਮੁਕਾਬਲਾ ਛੱਡਣ ਵਿੱਚ ਅਸਮਰੱਥ ਸੀ |
ਸਵਿਟਜ਼ਰਲੈਂਡ ਵਾਪਸ ਆਉਣ ‘ਤੇ ਉਸ ਨੇ ਕੁਝ ਹਫਤਿਆਂ ਬਾਅਦ ਹਵਾਈ ਵਿੱਚ ਹੋਣ ਵਾਲੇ ਇੱਕ ਹੋਰ ਟਰੰਪ-ਪ੍ਰਾਯੋਜਿਤ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ |
ਜਾਂਚ ਰਿਪੋਰਟ ਵਿੱਚ 3 ਹੋਰ ਔਰਤਾਂ ਦੇ ਦੋਸ਼ ਵੀ ਸ਼ਾਮਲ ਹਨ | ਸਟੇਸੀ ਵਿਲੀਅਮਜ਼ ਨੇ ਦੋਸ਼ ਲਗਾਇਆ ਕਿ ਟਰੰਪ ਨੇ ਜੈਫਰੀ ਐਪਸਟੀਨ ਦੀ ਮੌਜੂਦਗੀ ਵਿੱਚ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ | ਕੇਟੀ ਜੌਹਨਸਨ ਨੇ ਐੱਫ ਬੀ ਆਈ ਨੂੰ ਦੱਸਿਆ ਕਿ 1994 ਵਿੱਚ ਜਦੋਂ ਉਹ 13 ਸਾਲਾਂ ਦੀ ਸੀ, ਟਰੰਪ ਅਤੇ ਐਪਸਟੀਨ ਨੇ ਉਸ ਦਾ ਬਲਾਤਕਾਰ ਕੀਤਾ ਸੀ | ਜੇਨ ਨੇ ਐੱਫ ਬੀ ਆਈ ਨੂੰ ਦੱਸਿਆ ਕਿ ਐਪਸਟੀਨ ਨੇ ਉਸ ਨੂੰ 14 ਸਾਲ ਦੀ ਉਮਰ ਵਿੱਚ ਟਰੰਪ ਨਾਲ ਮਿਲਾਇਆ ਸੀ | 1994 ਵਿੱਚ ਟਰੰਪ ਤੇ ਜੈਫਰੀ ਐਪਸਟਾਈਨ ਨੇ ਉਸ ਨਾਲ ਬਲਾਤਕਾਰ ਕੀਤਾ ਸੀ | ਉਸ ਸਮੇਂ ਉਹ 13 ਸਾਲ ਦੀ ਸੀ | 2016 ਵਿੱਚ ਦਾਇਰ ਕੀਤਾ ਗਿਆ ਮੁਕੱਦਮਾ ਮੁਕੱਦਮੇ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਸੀ | 2019 ‘ਚ ਸਾਬਕਾ ਪੱਤਰਕਾਰ ਈ ਜੀਨ ਕੈਰੋਲ ਨੇ ਦੋਸ਼ ਲਗਾਇਆ ਸੀ ਕਿ ਟਰੰਪ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਨਿਊਯਾਰਕ ਦੇ ਇੱਕ ਡਿਪਾਰਟਮੈਂਟ ਸਟੋਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ | 2023 ਵਿੱਚ ਇੱਕ ਸਿਵਲ ਜਿਊਰੀ ਨੇ ਟਰੰਪ ਨੂੰ ਜਿਨਸੀ ਹਮਲੇ ਲਈ ਜ਼ਿੰਮੇਵਾਰ ਪਾਇਆ |