ਮੁੱਖ ਮੰਤਰੀ ਨੂੰ ਪਿਆਦੇ ਗੁੰਮਰਾਹ ਕਰ ਰਹੇ : ਅਰਸ਼ੀ

0
9

ਮਾਨਸਾ (ਆਤਮਾ ਸਿੰਘ ਪਮਾਰ)
ਮਾਨਸਾ ਝੋਟਾ ਕਤਲ ਕਾਂਡ ਇਨਸਾਫ ਮੋਰਚੇ ਦਾ ਮੰਗਲਵਾਰ 15ਵਾਂ ਦਿਨ ਸੀ | ਇਸ ਮੌੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਡਰੱਗ ਮਾਫੀਆ, ਨਸ਼ਾ ਤਸਕਰਾਂ ਤੇ ਸੂਬਾ ਸਰਕਾਰ ਖਿਲਾਫ ਰੋਸ ਵਧ ਰਿਹਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾ ਦੇ ਪਿਆਦੇ ਲਗਾਤਾਰ ਗੁੰਮਰਾਹ ਕਰ ਰਹੇ ਹਨ, ਲੋੜ ਹੈ ਅਸਲੀਅਤ ਨੂੰ ਸਮਝਣ ਦੀ? ਮੁੱਖ ਮੰਤਰੀ ਇਸ ਗੰਭੀਰ ਮੁੱਦੇ ‘ਤੇ ਮੂਕ-ਦਰਸ਼ਕ ਬਣਨ ਦੀ ਬਜਾਏ ਮੰਗਾਂ ਤੇ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਪਹਿਲਕਦਮੀ ਕਰਦਿਆ ਆਪਣੀ ਜ਼ਿੰਮੇਵਾਰੀ ਨਿਭਾਉਣ¢ਉਨ੍ਹਾ ਕਿਹਾ ਕਿ ਐਕਸ਼ਨ ਕਮੇਟੀ ਤੇ ਪਰਵਾਰ ਦੀਆਂ 14 ਮੰਗਾਂ ਸੰਜੀਦਾ ਬੈਠ ਕੇ ਹੱਲ ਕਰਨ ਦੀ ਲੋੜ ਹੈ¢ ਜੇਕਰ ਤਿੰਨ ਸਾਲ ਪਹਿਲਾਂ ਹਲਕਾ ਵਿਧਾਇਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਸ਼ਾਇਦ ਪਰਮਿੰਦਰ ਝੋਟੇ ਨੂੰ ਕੁਰਬਾਨੀ ਦੇਣ ਦੀ ਲੋੜ ਨਹੀਂ ਸੀ ਪੈਣੀ¢ ਡਰੱਗ ਇੰਸਪੈਕਟਰ, ਐੱਸ ਐੱਚ ਓ ਤੇ ਡੀ ਐੱਸ ਪੀ ਨੂੰ ਮੁਅੱਤਲ ਕਰਨਾ ਮੰਗਾਂ ਨੂੰ ਮੰਨਣਾ ਨਹੀਂ¢ ਉਹਨਾ ਕਿਹਾ ਨਸ਼ਾ ਤਸਕਰਾਂ ਤੇ ਡਰੱਗ ਮਾਫੀਆ ਦੀ ਸ਼ਹਿ ਪਿੱਛੇ ਛੁਪੀਆਂ ਤਾਕਤਾਂ ਨੂੰ ਜਨਤਕ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਬਾਕੀ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਨਸਾਫ ਦਿੱਤਾ ਜਾਵੇ¢ਇਸ ਮÏਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਬੂਟਾ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ |