ਬੰਗਾ (ਅਵਤਾਰ ਕਲੇਰ)
‘ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਕÏਮੀ ਸ਼ਹੀਦ, ਨÏਜਵਾਨਾਂ ਦੇ ਰਾਹ ਦਸੇਰਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਪੀ ਆਈ ਵੱਲੋਂ ਖਟਕੜ ਕਲਾਂ ਵਿਖੇ ਮਨਾਇਆ ਗਿਆ¢ਇਸ ਮÏਕੇ ਸੀ ਪੀ ਆਈ ਦੇ ਕÏਮੀ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਨੇ ਸੰਬੋਧਨ ਕੀਤਾ | ਨਵਾਂਸ਼ਹਿਰ ਰੇਲਵੇ ਸਟੇਸ਼ਨ ਤੋਂ ਗੱਡੀਆਂ ਅਤੇ ਮੋਟਰਸਾਈਕਲਾਂ ‘ਤੇ ਮਾਰਚ ਕਰਦਿਆਂ, ਨਾਹਰੇ ਲਗਾਉਂਦਿਆਂ ਜਥਾ ਖਟਕੜ ਕਲਾਂ ਵਿਖੇ ਪਹੁੰਚਿਆ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਨਤਮਸਤਕ ਹੋਇਆ¢ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਭਰ ਜਵਾਨੀ ‘ਚ ਹੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ¢ ਭਗਤ ਸਿੰਘ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਬਰਾਬਰਤਾ, ਜਾਤ-ਪਾਤ ਤੋਂ ਰਹਿਤ ਸਮਾਜ ਚਾਹੁੰਦਾ ਸੀ¢ ਪਰ 7-8 ਦਹਾਕੇ ਬੀਤਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਉਹ ਸਮਾਜ ਸਿਰਜਣ ‘ਚ ਨਾਕਾਮ ਰਹੀਆਂ¢ਅੱਜ ਹਰ ਪਾਸੇ ਨਸ਼ੇ ਦਾ ਦÏਰ ਜਾਰੀ ਹੈ, ਅਮੀਰੀ ਅਤੇ ਗਰੀਬੀ ਦਾ ਪਾੜਾ ਵਧ ਰਿਹਾ, ਭਿ੍ਸ਼ਟਾਚਾਰ, ਅੰਧਵਿਸ਼ਵਾਸ ਜਾਰੀ ਹੈ¢ਨÏਜਵਾਨਾਂ ਲਈ ਕੰਮ ਨਹੀਂ, ਬਜ਼ੁਰਗ ਸੜਕਾਂ ‘ਤੇ ਰੁਲ ਰਹੇ ਹਨ¢ਕੰਮ ਮੰਗਣ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ¢ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨÏਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ¢ਸਾਥੀ ਬਰਾੜ ਨੇ ਕਿਹਾ ਕਿ 26 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਾਰਾ ਹਫਤਾ ਰੋਸ ਪ੍ਰਗਟ ਕੀਤਾ ਜਾਵੇਗਾ¢ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਲੋਕਤੰਤਰ ਨੂੰ ਕੁਚਲਣ ਲੱਗਾ ਹੈ¢ਕਰੋੜਾਂ ਵੋਟਾਂ ਕੱਟ ਦਿੱਤੀਆਂ ਹਨ¢ਉਸ ਨੂੰ ਗਿ੍ਫਤਾਰ ਕਰ ਕੇ ਉਸ ‘ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਅਤੇ ਜੇਲ੍ਹ ਅੰਦਰ ਸੁੱਟਣਾ ਚਾਹੀਦਾ ਹੈ¢ਮੋਦੀ-ਸ਼ਾਹ ਜੁੰਡਲੀ ਦੇ ਕਹੇ ‘ਤੇ ਜੋ ਗਿਆਨੇਸ਼ ਕੁਮਾਰ ਕਰ ਰਿਹਾ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ¢ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀ ਦਲ ਨੇ ਭਾਜਪਾ, ਆਰ ਐਸ ਐਸ ਨਾਲ ਸਾਂਝ ਪਾ ਕੇ ਲੋਕਾਂ ਨਾਲ ਗ਼ਦਾਰੀ ਕੀਤੀ¢ਅਕਾਲੀ ਦਲ ਨੇ ਇਸ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ‘ਚ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ‘ਚ ਏ ਬੀ ਵੀ ਪੀ ਦੇ ਉਮੀਦਵਾਰ ਨੂੰ ਜਿਤਾ ਕੇ ਕੀਤੀ¢ਉਸ ਨੇ ਪੰਜਾਬ ‘ਚ ਭਾਜਪਾ ਅਤੇ ਆਰ ਐਸ ਐਸ ਦਾ ਮੁੱਢ ਬੰਨਿ੍ਹਆ¢ਭਾਜਪਾ ਪੰਜਾਬ ‘ਚ ਕਾਂਗਰਸ ਅਤੇ ਆਪ ਦੇ ਬੰਦੇ ਖਰੀਦੇਗੀ¢ਭਾਜਪਾ ਅਤੇ ਆਰ ਐੱਸ ਐੱਸ ਸਾਰੇ ਦੇਸ਼ ‘ਚ ਘੱਟ ਗਿਣਤੀਆਂ ਖਿਲਾਫ ਹੈ¢ ਪੰਜਾਬ ਦੇ ਲੋਕ ਅਕਾਲੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ¢ਸਾਥੀ ਬਰਾੜ ਨੇ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਭਾਜਪਾ ਨੂੰ ਰੋਕਣ ਲਈ ਸਾਰੇ ਦੇਸ਼ ਅੰਦਰ ਰਲ ਕੇ ਚੱਲਾਂਗੇ ਅਤੇ ਇੰਡੀਆ ਗੱਠਜੋੜ ਵੀ ਬਣਿਆ¢ਸਾਰੀਆਂ ਹੀ ਖੱਬੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਸਾਰੇ ਦੇਸ਼ ਅੰਦਰ ਰਲ ਕੇ ਚੱਲਿਆ ਜਾਵੇ ਪਰ ਬਦਕਿਸਮਤੀ ਹੈ ਕਿ ਪੰਜਾਬ ਚ ਕਾਂਗਰਸ ਆਪਣੇ ਹੀ ਢੰਗ ਨਾਲ ਚੱਲ ਰਹੀ ਹੈ¢ਅਸੀਂ ਸਮਝਦੇ ਹਾਂ ਕਿ ਪੰਜਾਬ ‘ਚ ਜੇਕਰ ਇਕੱਠੇ ਹੋ ਕੇ ਚੱਲਿਆ ਜਾਵੇ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ¢ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ¢ ਚੰਡੀਗੜ੍ਹ ਪੰਜਾਬ ਨੂੰ ਮਿਲੇ, ਪੰਜਾਬੀ ਯੂਨੀਵਰਸਿਟੀ ਹੋਵੇ, ਭਾਖੜਾ ਅਤੇ ਨੰਗਲ ਡੈਮ ਸਾਡੇ ਹਨ¢ਇਹ ਸਾਡੇ ਹਵਾਲੇ ਹੋਣੇ ਚਾਹੀਦੇ ਹਨ¢ ਪਾਣੀਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ¢ ਸਾਥੀ ਬਰਾੜ ਨੇ ਕਿਹਾ ਕਿ 1-2-3 ਦਸੰਬਰ ਨੂੰ ਸੱਤਿਆਗ੍ਰਹਿ ਹੋਵੇਗਾ¢ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਘਿਰਾਓ ਕੀਤੇ ਜਾਣਗੇ¢ ਸਰਕਾਰੀ ਦਫ਼ਤਰਾਂ ਦੇ ਘਿਰਾਓ ਹੋਣਗੇ ਅਤੇ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ¢ਉਨ੍ਹਾਂ ਨÏਜਵਾਨਾਂ ਨੂੰ ਭਗਤ ਸਿੰਘ ਦੀ ਸੋਚ ਅਪਣਾਉਣ ਲਈ ਅਪੀਲ ਕੀਤੀ¢ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਨÏਜਵਾਨਾਂ ਨੂੰ ਭਗਤ ਸਿੰਘ ਬਾਰੇ ਪੜ੍ਹਨਾ ਚਾਹੀਦਾ ਹੈ ਕਿ ਭਗਤ ਸਿੰਘ ਕੀ ਚਾਹੁੰਦਾ ਸੀ¢ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ¢ਫਾਂਸੀ ਤੋਂ ਕੁਝ ਮਿੰਟ ਪਹਿਲਾਂ ਵੀ ਭਗਤ ਸਿੰਘ ਕਿਤਾਬ ਪੜ੍ਹ ਰਿਹਾ ਸੀ¢ ਫਾਂਸੀ ‘ਤੇ ਜਾਣ ਵੇਲੇ ਕਿਤਾਬ ਦਾ ਪੰਨਾ ਮੋੜ ਦਿੱਤਾ ਸੀ ਅਤੇ ਕਹਿ ਰਿਹਾ ਸੀ ਆਉਣ ਵਾਲੀਆਂ ਪੀੜ੍ਹੀਆਂ ਬਾਕੀ ਕਿਤਾਬ ਨੂੰ ਪੜ੍ਹਨਗੀਆਂ¢ਸੋ ਭਗਤ ਸਿੰਘ ਸਾਡੇ ‘ਤੇ ਵੱਡੀ ਜ਼ਿੰਮੇਵਾਰੀ ਪਾ ਗਿਆ ਹੈ¢ਇਸ ਲਈ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਾਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ¢ਤਾਂ ਹੀ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣੇਗਾ¢ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਜ਼ਿਲ੍ਹਾ ਮੀਤ ਸਕੱਤਰ ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ ਅਤੇ ਏਟਕ ਆਗੂਆਂ ਨੇ ਵੀ ਸੰਬੋਧਨ ਕੀਤਾ¢ਇਸ ਮÏਕੇ ਜਸਵਿੰਦਰ ਸਿੰਘ ਭੰਗਲ, ਪਰਮਿੰਦਰ ਮੇਨਕਾ, ਗੁਰਮੁਖ ਸਿੰਘ ਫਰਾਲਾ, ਨਰੰਜਣ ਦਾਸ ਮੇਹਲੀ, ਅਮਰਜੀਤ ਮੇਹਲੀ, ਜੁਝਾਰ ਸਿੰਘ ਕੁੱਕੜ ਮਜਾਰਾ, ਜਗਤਾਰ ਸਿੰਘ, ਦਸÏਧਾ ਸਿੰਘ, ਹਸ਼ਮਤ ਅਲੀ, ਰਾਮ ਆਸਰਾ, ਗੁਰਦੀਪ ਸਿੰਘ, ਵਿਜੇ ਸਿੰਘ, ਰਾਮ ਲਖਣ, ਮੱਖਣ ਸਿੰਘ, ਜਗਦੀਸ਼ ਸਿੰਘ, ਮਨੀ ਰਾਮ, ਪ੍ਰਭਾਕਰ ਤਿਵਾੜੀ, ਕੁਲਵਿੰਦਰ ਸਿੰਘ, ਸਵਰਨ ਦਾਸ, ਸੁਖਵਿੰਦਰ ਸਿੰਘ, ਲਛਮਣ ਦਾਸ ਤੋਂ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ¢





