ਪੀ ਯੂ ਸੈਨੇਟ ਚੋਣ ‘ਚ ਡਾ. ਸੁਖਦੇਵ ਸਿੰਘ ਸਿਰਸਾ ਤੇ ਨਰੇਸ਼ ਗੌੜ ਜੇਤੂ

0
6

ਚੰਡੀਗੜ੍ਹ/ਲੁਧਿਆਣਾ
(ਸੁਰਜੀਤ ਸੁਮਨ/
ਰੈਕਟਰ ਕਥੂਰੀਆ)
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਈਆਂ ਗੈਜੂਏਟ ਹਲਕੇ ਦੀਆਂ ਚੋਣਾਂ ਦੇ ਸੋਮਵਾਰ ਐਲਾਨੇ ਨਤੀਜਿਆਂ ‘ਚੇੇ ਡਾ. ਸੁਖਦੇਵ ਸਿੰਘ ਸਿਰਸਾ ਸ਼ਾਨਦਾਰ ਵੋਟਾਂ ਲੈ ਕੇ ਜੇਤੂ ਰਹੇ | ਗੈਜੂਏਟ ਹਲਕੇ ਲਈ 51 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 15 ਉਮੀਦਵਾਰਾਂ ਦੀ ਚੋਣ ਹੋਈ | ਚੁਣੇ ਗਏ ਉਮੀਦਵਾਰਾਂ ਵਿੱਚੋਂ ਸੁਖਦੇਵ ਸਿੰਘ ਸਿਰਸਾ 2985 ਵੋਟਾਂ ਪ੍ਰਾਪਤ ਕਰਕੇ ਸੱਤਵੇਂ ਸਥਾਨ ਉੱਤੇ ਰਹੇ | ਇਸ ਦੇ ਨਾਲ ਨਰੇਸ਼ ਗੌੜ 2061 ਵੋਟਾਂ ਪ੍ਰਾਪਤ ਕਰਕੇ 15ਵੇਂ ਸਥਾਨ ਉੱਤੇ ਜੇਤੂ ਰਹੇ | ਜੇਤੂ ਉਮੀਦਵਾਰਾਂ ਵਿੱਚ ਮੁਕੇਸ਼ ਕੁਮਾਰ ਅਰੋੜਾ (ਵੋਟਾਂ 3424), ਡਾ. ਸ਼ੰਕਰ ਚੌਧਰੀ (3380), ਸਿਮਰਨਜੀਤ ਸਿੰਘ ਢਿੱਲੋਂ (3374), ਸੰਦੀਪ ਸਿੰਘ (3044), ਵਰਿੰਦਰ ਸਿੰਘ (3040), ਸੁਰਜੀਤ ਸਿੰਘ (2986), ਸੁਖਦੇਵ ਸਿੰਘ ਸਿਰਸਾ (2985), ਜੋਧ ਸਿੰਘ ਐਡਵੋਕੇਟ (2980), ਅਸ਼ੋਕ ਗੋਇਲ (2775), ਅਮਨਇੰਦਰ ਮਾਨ (2727), ਲਾਜਵੰਤ ਸਿੰਘ ਵਿਰਕ (2517), ਗੌਰਜ ਸਿੰਘ (2415), ਕਪਿਲ ਸਿੰਘ (2392), ਮੇਹਰ ਸਿੰਘ (2375), ਤੇ ਨਰੇਸ਼ ਗੌੜ (2061) ਸ਼ਾਮਲ ਹਨ | ਡਾ. ਸੁਖਦੇਵ ਸਿੰਘ ਸਿਰਸਾ ਦੀ ਇਸ ਸ਼ਾਨਦਾਰ ਜਿੱਤ ਉੱਤੇ ਪ੍ਰਗਤੀਸ਼ੀਲ ਲੇਖਕ ਸੰਘ ਜਲੰਧਰ ਇਕਾਈ ਦੇ ਪ੍ਰਧਾਨ ਪਿ੍ੰ. ਜਸਪਾਲ ਸਿੰਘ ਰੰਧਾਵਾ, ਜਨਰਲ ਸਕੱਤਰ ਭਗਵੰਤ ਰਸੂਲਪੁਰੀ, ਸੀਨੀਅਰ ਮੀਤ ਪ੍ਰਧਾਨ ਮੱਖਣ ਮਾਨ, ਦੇਸ਼ ਭਗਤ ਹਾਲ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਤੇ ਹੋਰਨਾਂ ਨੇ ਵਧਾਈ ਦਿੱਤੀ |