ਪਾਇਲਟਾਂ ਦੀ ਲੜਾਈ ਨੇ 180 ਯਾਤਰੀਆਂ ਦੀ ਜਾਨ ਸੁਕਾਈ

0
9

ਦੁਬਈ : ਇੱਥੋਂ ਤੇਲ ਅਵੀਵ ਜਾ ਰਹੀ ਇੱਕ ਉਡਾਣ ਨੂੰ ਹਾਈਜੈਕ ਅਤੇ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ | ਸਹਿ-ਪਾਇਲਟ ਨੇ ਸਹਿ-ਪਾਇਲਟ ‘ਤੇ ਚਾਕੂ ਨਾਲ ਹਮਲਾ ਕੀਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ | ਦੂਜੇ ਪਾਇਲਟ ਅਤੇ ਕੁਝ ਯਾਤਰੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਉਸਨੂੰ ਰੋਕਿਆ | ਇਹ ਘਟਨਾ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਫਲਾਈ ਦੁਬਈ ਦੀ ਇੱਕ ਉਡਾਣ ਵਿੱਚ ਵਾਪਰੀ | ਜਹਾਜ਼ ਇੱਕ ਮਿੰਟ ਦੇ ਅੰਦਰ ਲਗਪਗ 17,000 ਫੁੱਟ ਹੇਠਾਂ ਡਿੱਗ ਗਿਆ | ਇਸ ਤੋਂ ਬਾਅਦ ਜਹਾਜ਼ ਤੋਂ ਹਾਈਜੈਕ ਅਲਰਟ ਭੇਜਿਆ ਗਿਆ | ਇਜ਼ਰਾਈਲ ਨੇ ਤੁਰੰਤ ਲੜਾਕੂ ਜਹਾਜ਼ ਭੇਜੇ | ਉਨ੍ਹਾਂ ਦੀ ਨਿਗਰਾਨੀ ਹੇਠ, ਉਡਾਣ ਨੂੰ ਮੋੜ ਦਿੱਤਾ ਗਿਆ ਅਤੇ ਸਾਊਦੀ ਅਰਬ ਦੇ ਤਾਬੂਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ | ਉਡਾਣ ਵਿੱਚ ਲਗਪਗ 180 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਲਗਪਗ 150 ਇਜ਼ਰਾਈਲੀ ਨਾਗਰਿਕ ਸਨ | ਕਾਕਪਿਟ ਵਿੱਚ ਪਾਇਲਟ ਅਤੇ ਸਹਿ-ਪਾਇਲਟ ਵਿਚਕਾਰ ਬਹਿਸ ਹੋ ਗਈ | ਇਸ ਦੌਰਾਨ ਜਹਾਜ਼ ਤੋਂ ਐਮਰਜੈਂਸੀ ਸਿਗਨਲ ਭੇਜੇ ਗਏ | ਹਾਲਾਂਕਿ, ਝਗੜੇ ਦਾ ਖਾਸ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ | ਵਾਇਰਲ ਵੀਡੀਓ ਵਿੱਚ ਯਾਤਰੀਆਂ ਦੀਆਂ ਚੀਕਾਂ ਸੁਣੀਆਂ ਗਈਆਂ | ਇਜ਼ਰਾਈਲੀ ਮੀਡੀਆ ਰਿਪੋਰਟਾਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਪਾਇਲਟ ਨੇ ਜਹਾਜ਼ ਨੂੰ ਜ਼ਮੀਨ ਵੱਲ ਮੋੜਨ ਅਤੇ ਇਸਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ | ਜਿਵੇਂ ਹੀ ਜਹਾਜ਼ ਡਿੱਗਣ ਲੱਗਾ, ਅਗਲੀ ਕਤਾਰ ਵਿੱਚ ਬੈਠੇ ਕੁਝ ਇਜ਼ਰਾਈਲੀ ਯਾਤਰੀ ਕਾਕਪਿਟ ਵੱਲ ਭੱਜੇ ਅਤੇ ਹਮਲਾਵਰ ਪਾਇਲਟ ਨਾਲ ਲੜੇ ਅਤੇ ਉਸਨੂੰ ਬਾਹਰ ਕੱਢ ਦਿੱਤਾ | ਸਾਦੇ ਕੱਪੜਿਆਂ ਵਿੱਚ ਦੋ ਹੋਰ ਪਾਇਲਟ ਵੀ ਜਹਾਜ਼ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਜਹਾਜ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ |
ਮਜੀਠੀਆ ਤੇ ਭੋਲਾ ਤਲਬ
ਚੰਡੀਗੜ੍ਹ : 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ | ਡਰੱਗ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ ਹੈ | ਸਿੱਟ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ |