ਸ੍ਰੀਨਗਰ : ਯੂਸਮਰਗ ਦੇ ਕੋਰਾਗ ਦੇ ਉੱਚੇ ਇਲਾਕੇ ਵਿੱਚ ਫੌਜ ਅਤੇ ਹੋਰ ਸੁਰੱਖਿਆ ਬਲਾਂ ਦੇ ਸਾਂਝੇ ਅਪ੍ਰੇਸ਼ਨ ਵਿੱਚ ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਆਸਿਫ ਉਰਫ ਹਾਸ਼ਮ ਮੂਸਾ ਮਾਰ ਦਿੱਤਾ ਗਿਆ ਹੈ | ਉਹ ਪਾਬੰਦੀਸ਼ੁਦਾ ਲਸ਼ਕਰ-ਏ-ਤਈਬਾ ਦਾ ਇੱਕ ਚੋਟੀ ਦਾ ਦਹਿਸ਼ਤਗਰਦ ਸੀ ਤੇ ਕਦੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਸੁਰੱਖਿਆ ਕਾਫਲੇ ਵਿੱਚ ਵੀ ਰਿਹਾ ਸੀ | ਆਸਿਫ, ਜੋ ਕਿ ਫੌਜੀ ਅਤੇ ਸੁਲੇਮਾਨ ਸ਼ਾਹ ਵਰਗੇ ਨਾਵਾਂ ਨਾਲ ਵੀ ਕੰਮ ਕਰਦਾ ਸੀ, 2021 ਵਿੱਚ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰਕੇ ਆਇਆ ਸੀ ਅਤੇ ਇਸ ਖੇਤਰ ਵਿੱਚ ਲਸ਼ਕਰ ਦੇ ਮੁੱਖ ਅਪ੍ਰੇਸ਼ਨ ਕਮਾਂਡਰ ਵਜੋਂ ਸੇਵਾ ਨਿਭਾ ਰਿਹਾ ਸੀ | ਉਸ ਦੀ ਪੰਜ ਸਾਲਾਂ ਤੋਂ ਭਾਲ ਸੀ | ਆਪਣੀ ਸੇਵਾ ਦੌਰਾਨ ਉਸ ਨੇ ਅਮਰੀਕਾ ਵਿੱਚ ਵਿਸ਼ੇਸ਼ ਵੀ ਵੀ ਆਈ ਪੀ ਸੁਰੱਖਿਆ ਸਿਖਲਾਈ ਪ੍ਰਾਪਤ ਕੀਤੀ ਅਤੇ ਅਮਰੀਕੀ ਸਪੈਸ਼ਲ ਫੋਰਸਿਜ਼ ਨਾਲ ਮੈਡੀਕਲ ਕੋਰਸ ਪੂਰੇ ਕੀਤੇ |




