ਰੋਹਤਕ : ਸਾਧਵੀਆਂ ਨਾਲ ਜਬਰ ਜ਼ਨਾਹ ਤੇ ਕਤਲ ਕੇਸਾਂ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਸ਼ਨੀਵਾਰ 40 ਦਿਨ ਦੀ ਪੈਰੋਲ ’ਤੇ ਸੁਨਾਰੀਆ ਜੇਲ੍ਹ ਵਿੱਚੋਂ ਰਿਹਾ ਹੋ ਕੇ ਯੂ ਪੀ ਦੇ ਬਾਗਪਤ ਡੇਰੇ ਪੁੱਜਣ ਤੋਂ ਬਾਅਦ ਪੈਰੋਕਾਰਾਂ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਉਹ ਜ਼ਿੰੰਮੇਵਾਰ ਲੋਕਾਂ ਦੇ ਨਿਰਦੇਸ਼ਾਂ ’ਤੇ ਚੱਲਣ, ਆਪਣੀ ਮਰਜ਼ੀ ਨਾ ਕਰਨ। ਉਸ ਨੇ ਕਿਹਾਦਰਸ਼ਨ ਚਲਤੇ ਰਹੇਂਗੇ, ਬਾਤੇਂ ਹੋਤੀ ਰਹੇਂਗੀ। ਸਾਰੀ ਬਾਤੇਂ ਕਰੇਂਗੇ ਆਪਸੇ, ਲੇਕਿਨ ਆਪਨੇ ਮਾਨਨੀ ਹੈ ਬਾਤ। ਹਮੇਂ ਪਤਾ ਹੈ, ਕਹਨੇ ਕੀ ਜ਼ਰੂਰਤ ਨਹੀਂ ਇਤਨੀ ਬਾਰ। ਜ਼ਿੰਮੇਵਾਰ ਆਪਕੋ ਜੈਸੇ ਕਹੇਂਗੇ, ਉਸ ਕੇ ਅਕਾਰਡਿੰਗ ਆਪ ਲੋਗੋਂ ਨੇ ਚਲਨਾ ਹੈ। ਸਿਆਸੀ ਅਬਜ਼ਰਵਰ ਇਸ ਸੰਦੇਸ਼ ਨੂੰ ਹਰਿਆਣਾ ਦੇ ਆਦਮਪੁਰ ਅਸੰਬਲੀ ਹਲਕੇ ਦੀ ਉਪ-ਚੋਣ ਨਾਲ ਜੋੜ ਕੇ ਦੇਖ ਰਹੇ ਹਨ। ਸਿਆਸੀ ਪਾਰਟੀਆਂ ਕਹਿ ਚੁੱਕੀਆਂ ਹਨ ਕਿ ਡੇਰਾ ਮੁਖੀ ਨੂੰ ਭਾਜਪਾ ਸਰਕਾਰ ਚੋਣਾਂ ਵੇਲੇ ਜੇਲ੍ਹੋਂ ਬਾਹਰ ਕੱਢ ਲੈਂਦੀ ਹੈ ਤਾਂ ਜੋ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ।




