ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

0
9

ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਬੇਸ਼ੱਕ ਪੰਜਾਬ ਦੀਆਂ ਮੰਡੀਆਂ ‘ਚ ਅਗੇਤੀ ਕਿਸਮ ਅਤੇ ਬਾਸਮਤੀ ਦੇ ਝੋਨੇ ਦੀ ਆਮਦ ਪਿਛਲੇ 10-12 ਦਿਨਾਂ ਤੋਂ ਜਾਰੀ ਹੈ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ, ਪ੍ਰੰਤੂ ਸੂਬੇ ਅੰਦਰ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ | ਪੰਜਾਬ ਦੀਆਂ ਮੰਡੀਆਂ ਵਿਚ ਪਨਸਪ, ਪਨਗ੍ਰੇਨ, ਮਾਰਕਫੈੱਡ ਅਤੇ ਪੰਜਾਬ ਵੇਅਰ ਕਾਰਪੋਰੇਸ਼ਨ ਤੋਂ ਇਲਾਵਾ ਕੇਂਦਰੀ ਖਰੀਦ ਏਜੰਸੀ ਐੱਫ ਸੀ ਆਈ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ | ਸੰਬੰਧਤ ਵਿਭਾਗਾਂ ਨੂੰ ਆਪਣਾ ਖੇਤਰੀ ਫੀਲਡ ਅਮਲਾ ਮੰਡੀਆਂ ‘ਚ ਤੈਨਾਤ ਕਰਨ ਦੀਆਂ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੇ ਜਾਣ ਵਾਲੇ ਝੋਨੇ ਦੀ ਭਰਤੀ ਕਰਨ ਲਈ ਵਿਭਾਗ ਵੱਲੋਂ 5 ਲੱਖ ਗੱਠਾਂ ਬਾਰਦਾਨਾ ਵੀ ਪ੍ਰਾਪਤ ਹੋ ਚੁੱਕਾ ਹੈ¢ਸੂਬੇ ਨੂੰ ਸੀਜ਼ਨ 2026-27 ਲਈ 180 ਲੱਖ ਮੀਟਿ੍ਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਲਿਆ ਹੈ¢ਉਨ੍ਹਾ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਝੋਨੇ ਦੀ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਜਾਵੇਗੀ |
ਡਾ. ਤੇਜਿੰਦਰ ਸਿੰਘ ਰਿਆੜ ਦੀ ਮਾਤਾ ਨਮਿੱਤ ਅੰਤਿਮ ਅਰਦਾਸ 6 ਨੂੰ
ਲੁਧਿਆਣਾ (ਰੈਕਟਰ ਕਥੂਰੀਆ)-ਪੀ ਏ ਯੂ ਦੇ ਐਡੀਸ਼ਨਲ ਡਾਇਰੈਕਟਰ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੇ ਮਾਤਾ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਰਿਆੜ ਨੰਬਰਦਾਰ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਅਕਤੂਬਰ ਨੂੰ ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਗੁਰਦਾਸਪੁਰ ਰੋਡ, ਹਰਚੋਵਾਲ ਵਿਖੇ ਹੋਵੇਗੀ | ਪੀ ਏ ਯੂ ਦੇ ਸਮੂਹ ਉੱਚ ਅਧਿਕਾਰੀਆਂ, ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਧਿਆਪਕਾਂ ਤੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਡਾ. ਰਿਆੜ ਦੇ ਦੁੱਖ ਵਿਚ ਸਾਂਝੀਦਾਰ ਹੁੰਦਿਆਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ |