ਦਰਿਆਈ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੱਕ : ਮਾੜੀਮੇਘਾ, ਮਹੇਸਰੀ, ਸੋਹਲ
ਖਡੂਰ ਸਾਹਿਬ
(ਨਵਾਂ ਜ਼ਮਾਨਾ ਸਰਵਿਸ)
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ‘ਤੇ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਜੋੜ ਮੇਲੇ ‘ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਿਸਾਨ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਇਸਤਰੀ ਸਭਾ ਦੀ ਆਗੂ ਹਰਜੀਤ ਕÏਰ ਫਤਿਆਬਾਦ, ਜਗੀਰ ਸਿੰਘ ਭਰੋਵਾਲ ਤੇ ਜਸਵੰਤ ਸਿੰਘ ਖਡੂਰ ਸਾਹਿਬ ਨੇ ਕੀਤੀ¢
ਸੰਬੋਧਨ ਦÏਰਾਨ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਨੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਵਾਸਤੇ ਐੱਸ ਆਈ ਆਰ ਭਾਵ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਦੇਸ਼ ਭਰ ਵਿੱਚ ਆਰੰਭੀ ਹੋਈ ਹੈ, ਜਿਸ ਤਹਿਤ ਪੰਜਾਬ ‘ਚ ਵੀ 26 ਲੱਖ ਦੇ ਕਰੀਬ ਵੋਟਰਾਂ ਦੀ ਵੋਟ ਕੱਟੀ ਜਾ ਚੁੱਕੀ ਹੈ ਤੇ ਹਾਲੇ ਮੁਹਿੰਮ ਜਾਰੀ ਹੈ | ਭਾਜਪਾ ਨੇ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਵੋਟਾਂ ਦੀ ਕਟਾਈ ਕਰਕੇ ਜਿੱਤੀਆਂ ਹਨ¢ਧਾਲੀਵਾਲ ਨੇ ਕਿਹਾ ਕਿ ਵੋਟਾਂ ਦੀ ਕਟਾਈ ਮੁਹਿੰਮ ਵਿਰੁੱਧ ਸੀ ਪੀ ਆਈ, ਸੀ ਪੀ ਆਈ (ਐੱਮ) ਤੇ ਦੂਜੀਆਂ ਖੱਬੀਆਂ ਧਿਰਾਂ ਵੱਲੋਂ ਦੇਸ਼ ਪੱਧਰ ‘ਤੇ ਦਿੱਤੇ ਸੱਦੇ ਅਨੁਸਾਰ ਪੰਜਾਬ ਭਰ ਵਿੱਚ ਵੀ 2 ਅਕਤੂਬਰ ਤੱਕ ਸਾਂਝੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ¢ਪ੍ਰਦਰਸ਼ਨਾਂ ਵਿੱਚ ਜ਼ੋਰਦਾਰ ਮੰਗ ਉਠਾਈ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ¢ਇੰਡੀਆ ਗੱਠਜੋੜ ਨੇ ਮੀਟਿੰਗ ਕਰਕੇ ਭਾਜਪਾ ਦੀ ਵੋਟ ਕੱਟਣ ਵਾਲੀ ਮੁਹਿੰਮ ਵਿਰੁੱਧ 2 ਅਕਤੂਬਰ ਤੋਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਉਪਰੰਤ ਅਤੇ 6 ਅਕਤੂਬਰ ਨੂੰ ਦਿੱਲੀ ਵਿਖੇ ਚੋਣ ਕਮਿਸ਼ਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ |
ਉਹਨਾ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਲੋਕਾਂ ਨੇ ਵੋਟਾਂ ਰਾਹੀਂ ਬੜੇ ਚਾਵਾਂ ਨਾਲ ਚੁਣੀ ਸੀ ਕਿ ਇਹ ਸਰਕਾਰ ਮਿਹਨਤਕਸ਼ ਆਵਾਮ ਦੀਆਂ ਸਮੱਸਿਆਵਾਂ ਦੇ ਹੱਲ ਕੱਢੇਗੀ¢ਰਿਸ਼ਵਤਖੋਰੀ, ਜੋ ਰਾਜ ਕਰਦੀਆਂ ਧਿਰਾਂ ਦੇ ਹੱਡਾਂ ਵਿੱਚ ਰਚ ਗਈ ਹੈ, ਤੋਂ ਸ਼ਾਇਦ ਛੁਟਕਾਰਾ ਮਿਲ ਜਾਵੇਗਾ, ਪਰ ਹੋਇਆ ਇਸ ਦੇ ਉਲਟ ਹੈ¢ਆਮ ਆਦਮੀ ਪਾਰਟੀ ਦੇ ਕਰਤਿਆਂ ਨੇ ਪੰਜ ਸਾਲਾਂ ਵਿੱਚ ਆਵਾਮ ਨੂੰ ਇਕੱਲਾ ਲੁੱਟਿਆ ਹੀ ਨਹੀਂ, ਕੁੱਟਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ¢ਇਸ ਵਰਤਾਰੇ ਕਰਕੇ ‘ਆਪ’ ਦੇ ਕਈ ਮੰਤਰੀ ਜੇਲ੍ਹ ਵਿੱਚ ਚੱਕੀ ਪੀਸ ਰਹੇ ਹਨ¢ਧਾਲੀਵਾਲ ਨੇ ਕਿਹਾ ਪੰਜ ਸਾਲਾਂ ਵਿੱਚ ਮਹਿੰਗਾਈ ਸਿਖਰਾਂ ‘ਤੇ ਪਹੁੰਚ ਗਈ ਹੈ, ਕਿਰਤੀ ਵਰਗ ਨੂੰ ਦੋ ਵਕਤ ਦੀ ਰੋਟੀ ਖਾਣੀ ਮੁਸ਼ਕਲ ਹੋਈ ਪਈ ਹੈ¢ ਜੁਆਨੀ ਨੂੰ ਰੁਜ਼ਗਾਰ ਨਾਮਾਤਰ ਹੀ ਮਿਲਿਆ ਹੈ¢ਮਹਿੰਗੀ ਹੋਈ ਵਿਦਿਆ ਗਰੀਬ ਤੇ ਮੱਧ ਵਰਗ ਦੇ ਬੱਚੇ ਲੈਣ ਤੋਂ ਹੀ ਅਸਮਰਥ ਹਨ¢ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਹਕੂਮਤ ਨੇ ਬੁੱਧੀਜੀਵੀਆਂ ਦਾ ਬੋਲਣਾ ਤੇ ਲਿਖਣਾ ਬੰਦ ਕੀਤਾ ਹੋਇਆ ਹੈ¢ਕਈ ਬੁੱਧੀਜੀਵੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ |
‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਤੇ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਸਰਬ ਭਾਰਤ ਨÏਜਵਾਨ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸਰੀ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਖਰੜ ਇਲਾਕੇ ਦੇ 38 ਪਿੰਡ ਉਜਾੜ ਕੇ ਵਸਾਇਆ ਗਿਆ ਸੀ, ਇਸ ਲਈ ਚੰਡੀਗੜ੍ਹ ‘ਤੇ ਪੰਜਾਬ ਵਾਸੀਆਂ ਦਾ ਹੱਕ ਹੈ ਤੇ ਪੰਜਾਬ ਨੂੰ ਮਿਲਣਾ ਚਾਹੀਦਾ ਹੈ¢ਪੰਜਾਬ ਦੇ ਦਰਿਆਵਾਂ ਦੇ ਪਾਣੀ ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਨ, ਇਸ ਲਈ ਦਰਿਆਵਾਂ ਦਾ ਪਾਣੀ ਸਿਰਫ ਪੰਜਾਬ ਨੂੰ ਮਿਲਣਾ ਚਾਹੀਦਾ ਹੈ¢ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪਾਵਰ ਦਾ ਅਧਿਕਾਰ ਪੰਜਾਬ ਦਾ ਸੀ ਤੇ ਸੈਂਟਰ ਹਕੂਮਤ ਨੇ ਪੰਜਾਬ ਦਾ ਹੱਕ ਖਤਮ ਕਰ ਦਿੱਤਾ ਹੈ | ਸਾਡੀ ਮੰਗ ਹੈ ਕਿ ਉਹ ਹੱਕ ਮੁੜ ਬਹਾਲ ਕੀਤਾ ਜਾਵੇ¢
ਆਗੂਆਂ ਕਿਹਾ ਕਿ ਹਿੰਦੁਸਤਾਨ ਦੀ ਹਕੂਮਤ ਨੇ ਨਰੇਗਾ ਕਾਨੂੰਨ ਦੀ ਜਗ੍ਹਾ ਨਵਾਂ ਕਾਨੂੰਨ ਬਣਾ ਕੇ ਨਰੇਗਾ ਕਾਨੂੰਨ ਦੀ ਜਿੰਦ-ਜਾਨ ਹੀ ਖਤਮ ਕਰ ਦਿੱਤੀ¢ਨਰੇਗਾ ਕਾਮੇ ਕੰਮ ਲੈਣ ਲਈ ਦਫ਼ਤਰਾਂ ਦੇ ਧੱਕੇ ਖਾ ਖਾ ਕੇ ਥੱਕੇ-ਟੁੱਟੇ ਘਰਾਂ ਵਿੱਚ ਬੈਠ ਗਏ ਹਨ, ਉਨ੍ਹਾਂ ਨੂੰ ਨਵੇਂ ਕਾਨੂੰਨ ਅਨੁਸਾਰ ਕੰਮ ਨਹੀਂ ਦਿੱਤਾ ਜਾ ਰਿਹਾ¢ਉਨ੍ਹਾਂ ਨੂੰ ਫÏਰੀ ਤÏਰ ‘ਤੇ ਕੰਮ ਮਿਲਣਾ ਚਾਹੀਦਾ ਹੈ¢ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇਣ ਵਾਸਤੇ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ |
ਸੀ ਪੀ ਆਈ ਦੇ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸੀ ਪੀ ਆਈ ਬਲਾਕ ਸਕੱਤਰ ਬਲਜੀਤ ਸਿੰਘ ਫਤਿਆਬਾਦ ਤੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ ਨੇ ਕਿਹਾ ਕਿ ਖਡੂਰ ਸਾਹਿਬ ਦੀ ਧਰਤੀ ਬਹੁਤ ਮਹਾਨ ਹੈ, ਜਿਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਕੀਤਾ, ਉਨ੍ਹਾ ਦੀ ਪਤਨੀ ਮਾਤਾ ਖੀਵੀ ਜੀ ਨੇ ਲੰਗਰ ਮੁਹਿੰਮ ਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ¢ਇਸ ਵੇਲੇ ਉਹ ਲੰਗਰ ਮਾਤਾ ਖੀਵੀ ਦੇ ਨਾਂਅ ‘ਤੇ ਚੱਲ ਰਿਹਾ ਹੈ¢ਗੁਰੂ ਅੰਗਦ ਦੇਵ ਜੀ ਨੇ ਜੁਆਨੀ ਦਾ ਸਰੀਰ ਤੰਦਰੁਸਤ ਰੱਖਣ ਵਾਸਤੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ¢ਅਖਾੜਿਆਂ ਵਿੱਚ ਘੋਲਾਂ ਦੇ ਨਾਲ ਹੋਰ ਵੀ ਸਰੀਰਕ ਸਿੱਖਿਆ ਦਿੱਤੀ ਜਾਂਦੀ ਸੀ¢ਇਸੇ ਕਰਕੇ ਹੀ ਸੀ ਪੀ ਆਈ ਗੁਰੂਆਂ ਦੀ ਸੋਚ ਦਾ ਸਮਾਜ ਸਿਰਜਣ ਲਈ ਹਰ ਸਾਲ ਜੋੜ ਮੇਲੇ ‘ਤੇ ਕਾਨਫਰੰਸ ਕਰਕੇ ਲੋਕਾਂ ਨੂੰ ਚੇਤਨ ਕਰਦੀ ਹੈ¢
ਸੀ ਪੀ ਆਈ ਬਲਾਕ ਦੇ ਮੀਤ ਸਕੱਤਰ ਜਗਤਾਰ ਸਿੰਘ ਖਡੂਰ ਸਾਹਿਬ ਤੇ ਮੇਜਰ ਸਿੰਘ ਦਾਰਾਪੁਰ, ਰਾਜ ਗੋਬਿੰਦ ਸਿੰਘ ਤੇ ਚਰਨ ਸਿੰਘ ਤਰਨ ਤਾਰਨ, ਰਛਪਾਲ ਸਿੰਘ ਬਾਠ, ਗੁਰਚਰਨ ਸਿੰਘ ਕੰਢਾ ਫਤਿਹਾਬਾਦ, ਭਗਵੰਤ ਸਿੰਘ ਤੇ ਘੁੱਕ ਸਿੰਘ ਵੇਈਾਪੂਈਾ, ਲਵਪ੍ਰੀਤ ਸਿੰਘ ਖਡੂਰ ਸਾਹਿਬ, ਪਰਮਜੀਤ ਸਿੰਘ ਚੋਹਲਾ ਸਾਹਿਬ ਨੇ ਵੀ ਵਿਚਾਰ ਰੱਖੇ |





