ਨਵੀਂ ਦਿੱਲੀ : ‘ਜਦੋਂ ਵੀ ਮੈਂ ਲੱਦਾਖ ਵਿੱਚ ਬੇਇਨਸਾਫ਼ੀਆਂ ਬਾਰੇ ਆਪਣੀ ਆਵਾਜ਼ ਉਠਾਉਂਦਾ ਹਾਂ ਤਾਂ ਸਰਕਾਰੀ ਮੀਡੀਆ ਮਸ਼ੀਨਰੀ ਮੈਨੂੰ ਅਤੇ ਸਾਡੀ ਸੰਸਥਾ ਹਿਮਾਲੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵ ਲਰਨਿੰਗ (ਐੱਚ ਆਈ ਏ ਐੱਲ) ਦੇ ਜ਼ਮੀਨੀ ਪਟੇ ਨੂੰ ਨਿਸ਼ਾਨਾ ਬਣਾਉਣ ਲਈ ਸਰਗਰਮ ਹੋ ਜਾਂਦੀ ਹੈ | ਕਿਰਪਾ ਕਰਕੇ ਸੁਨੇਹਾ ਲਓ, ਦੂਤ ਨੂੰ ਨਾ ਮਾਰੋ |’ ਸੋਨਮ ਵਾਂਗਚੁਕ ਨੇ ਐੱਕਸ ‘ਤੇ ਇਹ ਗੱਲ ਕਹੀ | ਉਸ ਨੇ ਕਿਹਾ— ਕੁੱਲ ਮਿਲਾ ਕੇ 5 ਲਿਖਤੀ ਅਪੀਲਾਂ, 15 ਮੁਲਾਕਾਤਾਂ ਅਤੇ 30 ਕਾਲਾਂ ਜ਼ਮੀਨ ਦੇ ਪਟੇ ਨੂੰ ਸਮੇਂ ਸਿਰ ਲਾਗੂ ਕਰਨ ਦੀ ਅਪੀਲ ਕਰਦੀਆਂ ਸਨ | ਵਾਂਗਚੁਕ ਦੀਆਂ ਟਿੱਪਣੀਆਂ ਉਦੋਂ ਆਈਆਂ, ਜਦੋਂ ਲੱਦਾਖ ਪ੍ਰਸ਼ਾਸਨ ਨੇ ਕਾਰਕੁਨ ਦੇ ‘ਕਾਨੂੰਨ ਦੀ ਅਣਦੇਖੀ’ ਦਾ ਹਵਾਲਾ ਦਿੰਦੇ ਹੋਏ ਸੰਸਥਾ ਨੂੰ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ |
ਇਸ ਵਿੱਚ ਕਿਹਾ ਗਿਆ ਹੈ ਕਿ ਅਲਾਟਮੈਂਟ ਆਪਣੇ ਆਪ ਹੀ ਬਕਾਇਆ ਅਦਾਇਗੀ ਅਤੇ ਇੱਕ ਅਣ-ਨਿਰਧਾਰਤ ਲੀਜ਼ ਡੀਡ ਕਾਰਨ ਖਤਮ ਹੋ ਗਈ ਹੈ |
ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਸਾਹਮਣੇ ਦਾਇਰ ਕੀਤੇ ਗਏ ਇੱਕ ਹਲਫ਼ਨਾਮੇ ਵਿੱਚ ਲੱਦਾਖ ਪ੍ਰਸ਼ਾਸਨ ਨੇ ਕਿਹਾ ਕਿ ਫਯਾਂਗ ਥਾਂਗ ਵਿਖੇ 1,076 ਕਨਾਲ ਅਤੇ 1 ਮਰਲਾ ਜ਼ਮੀਨ ਨੂੰ ਕਵਰ ਕਰਨ ਵਾਲੀ 40 ਸਾਲਾਂ ਦੀ ਲੀਜ਼ ਅਲਾਟਮੈਂਟ 5 ਮਈ ਨੂੰ ‘ਕਾਨੂੰਨ ਦੇ ਸੰਚਾਲਨ ਦੁਆਰਾ ਖਤਮ’ ਹੋ ਗਈ ਸੀ, ਐੱਚ ਆਈ ਏ ਐੱਲ ਵੱਲੋਂ ਨਿਰਧਾਰਤ ਇੱਕ ਸਾਲ ਦੀ ਮਿਆਦ ਦੇ ਅੰਦਰ ਲੀਜ਼ ਡੀਡ ਨੂੰ ਲਾਗੂ ਕਰਨ ਜਾਂ ਲਾਜ਼ਮੀ ਜ਼ਮੀਨ ਪ੍ਰੀਮੀਅਮ ਜਮ੍ਹਾਂ ਕਰਨ ਵਿੱਚ ਅਸਫਲ ਰਹਿਣ ਕਾਰਨ |
ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਸ਼ਨੀਵਾਰ ਐੱਕਸ ‘ਤੇ ਇੱਕ ਪੋਸਟ ਵਿੱਚ ਲੱਦਾਖ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਤੇ ਇਸ ਨੂੰ ‘ਨੌਕਰਸ਼ਾਹੀ ਬੇਈਮਾਨੀ ਅਤੇ ਅਯੋਗਤਾ ਦਾ ਤਮਾਸ਼ਾ’ ਦੱਸਿਆ |





