ਸ਼ਿਮਲਾ (ਨ ਜ਼ ਸ)-ਸ਼ਨੀਵਾਰ ਇੱਥੇ ਇਕ ਕਾਰ ਖੱਡ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਅਤੇ ਉਸ ਦੀ ਮਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ | ਇਹ ਹਾਦਸਾ ਦਰੋਟੀ ਖੇਤਰ ਦੇ ਪਾਨੂ ਨਾਲੇ ਨੇੜੇ ਵਾਪਰਿਆ, ਜਦੋਂ ਉਹ ਵਿਅਕਤੀ ਆਪਣੀ ਮਾਂ ਸਮੇਤ ਕੁਝ ਮਜ਼ਦੂਰਾਂ ਨੂੰ ਆਪਣੇ ਖੇਤ ਵਿੱਚ ਕੰਮ ਲਈ ਲੈ ਜਾ ਰਿਹਾ ਸੀ | ਕੁਸ਼ਲ ਅਤੇ ਉਸ ਦੀ ਮਾਂ ਕਲਪਨਾ ਦੇਵੀ ਦੋਵੇਂ ਦਰੋਟੀ ਦੇ ਵਸਨੀਕ ਹਾਦਸੇ ਵਿੱਚ ਮਾਰੇ ਗਏ | ਪੁਲਸ ਨੇ ਕਿਹਾ ਕਿ ਨੇਪਾਲ ਦੀਆਂ ਤਿੰਨ ਅÏਰਤਾਂ ਨਿਰਮਲਾ, ਮੀਨਾ ਅਤੇ ਰੋਸ਼ਨੀ, ਜੋ ਕਿ ਇਲਾਕੇ ਵਿੱਚ ਮਜ਼ਦੂਰੀ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ, ਦੀ ਵੀ ਮੌਤ ਹੋ ਗਈ |




