ਮਾਨਸਾ : ਨੇੜਲੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੀ ਜੀ ਆਈ ਤੋਂ ਪੋਸਟਮਾਰਟਮ ਹੋਣ ਉਪਰੰਤ ਵੀਰਵਾਰ ਅੰਤਮ ਸੰਸਕਾਰ ਕਰ ਦਿੱਤਾ ਗਿਆ | ਅਦਾਲਤ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਰਾਜਨੇਤਾ ਨਹੀਂ ਪਹੁੰਚਿਆ |
ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਅਦਾਲਤ ਦੇ ਆਦੇਸ਼ਾਂ ਮੁਤਾਬਕ ਸਾਰੇ ਪਰਵਾਰ ਨੇ ਸਹਿਮਤੀ ਨਾਲ ਦਲਜੀਤ ਦਾ ਅੰਤਮ ਸੰਸਕਾਰ ਕੀਤਾ ਹੈ | ਭੈਣ ਅਮਰਜੀਤ ਕੌਰ ਨੇ ਕਿਹਾ ਕਿ ਨਸ਼ੇ ਅਤੇ ਸਰਕਾਰ ਦੀ ਲਾਪਰਵਾਹੀ ਕਰਕੇ ਹੀ ਦਲਜੀਤ ਦੀ ਮੌਤ ਹੋਈ ਹੈ, ਉਹ ਸਾਡਾ ਇਕਲੌਤਾ ਭਰਾ ਸੀ |


