ਲੰਡਨ ਵਾਸੀ ਮਾਡਲ ਨੂੰ ਲੁੱਟਿਆ

0
8

ਅੰਮਿ੍ਤਸਰ (ਨ ਜ਼ ਸ)-ਅੰਮਿ੍ਤਸਰ ਦੇ ਰਾਮ ਤਲਾਈ ਇਲਾਕੇ ਵਿੱਚ ਅਟਾਰੀ-ਵਾਹਗਾ ਸਰਹੱਦ ਤੋਂ ਵਾਪਸ ਪਰਤ ਰਹੀ ਇੱਕ ਵਿਦੇਸ਼ੀ ਮਹਿਲਾ ਸੈਲਾਨੀ ਤੋਂ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਵੱਲੋਂ 1.5 ਲੱਖ ਰੁਪਏ ਦੀ ਕੀਮਤ ਦਾ ਮੋਬਾਈਲ ਫ਼ੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਵਾਰਦਾਤ ਥਾਣਾ ਰਾਮਬਾਗ ਦੇ ਅਧਿਕਾਰ ਖੇਤਰ ਵਿੱਚ ਵਾਪਰੀ | ਪੁਲਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਲੰਡਨ ਦੀ ਰਹਿਣ ਵਾਲੀ ਪੀੜਤਾ ਲਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਾਟ ‘ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਨਾਲ ਵਾਪਰੀ ਘਟਨਾ ਅਤੇ ਸ਼ਹਿਰ ਦੇ ਆਪਣੇ ਤਜਰਬੇ ਬਾਰੇ ਜਾਣਕਾਰੀ ਦਿੱਤੀ |