ਦਿਲੀ ’ਵਾਜ਼ਾਂ ਮਾਰਦੀ

0
9

ਨਵੀਂ ਦਿ¾ਲੀ : ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਅਤੇ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ 10 ਅਕਤੂਬਰ ਨੂੰ ਹੋਣ ਵਾਲੇ ਆਪਣੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦੇਸ਼ਵਿਆਪੀ ਲਾਮਬੰਦੀ ਦਾ ਸੱਦਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਅੰਦੋਲਨ ਲੰਮਾ ਹੋ ਸਕਦਾ ਹੈ ਅਤੇ ਚੋਣ ਪ੍ਰਣਾਲੀ ਵਿੱਚ ਸੁਧਾਰ ਹੋਣ ਤੱਕ ਜਾਰੀ ਰਹੇਗਾ| ਸਾਂਝੀ ਪ੍ਰੈੱਸ ਕਾਨਫਰੰਸ ਵਿੱਚ, ਸੀ ਜੇ ਪੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ) ਤੇ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏ ਐੱਸ ਏ ਪੀ) ਨੇ ਚੋਣ ਕਮਿਸ਼ਨ ਵਿਰੁੱਧ ਸਾਂਝੀ ਮੁਹਿੰਮ ਦਾ ਸਮਰਥਨ ਕੀਤਾ| ਇਨ੍ਹਾਂ ਸਮੂਹਾਂ ਨੇ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਦੇ 6 ਅਕਤੂਬਰ ਦੇ ਵਿਰੋਧ ਮਾਰਚ ਦਾ ਸਮਰਥਨ ਕੀਤਾ ਅਤੇ ਇਸ ਟਕਰਾਅ ਨੂੰ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਲੋਕਾਂ ਅਤੇ ਭਾਜਪਾ ਵਿਚਕਾਰ ਇੱਕ ਵਿਸ਼ਾਲ ਸੰਘਰਸ਼ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ| ਸੀ ਜੇ ਪੀ ਦੇ ਕੋ-ਕਨਵੀਨਰ ਸੌਰਵ ਦਾਸ ਨੇ ਦੇਸ਼ ਭਰ ਦੇ ਲੋਕਾਂ ਨੂੰ ਦਿੱਲੀ ਦੀ ਯਾਤਰਾ ਕਰਨ ਅਤੇ ਲੰਮੇ ਅੰਦੋਲਨ ਦੀ ਤਿਆਰੀ ਕਰਨ ਦੀ ਅਪੀਲ ਕੀਤੀ| ਉਸ ਨੇ ਕਿਹਾ, ‘ਇਹ ਲੜਾਈ ਸੌਖੀ ਨਹੀਂ ਹੋਣ ਵਾਲੀ| ਮੈਂ ਦੇਸ਼ ਭਰ ਦੇ ਸਾਰੇ ਲੋਕਾਂ ਨੂੰ ਸਾਡੇ ਨਾਲ ਜੁੜਨ, ਰੇਲ ਗੱਡੀ ਅਤੇ ਉਡਾਣ ਦੀਆਂ ਟਿਕਟਾਂ ਬੁੱਕ ਕਰਨ ਦੀ ਅਪੀਲ ਕਰਦਾ ਹਾਂ|’ ਦਾਸ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਗਿਆਨੇਸ਼ ਕੁਮਾਰ ਦੇ ਅਸਤੀਫਾ ਦੇਣ ਤੋਂ ਬਾਅਦ ਵੀ ਪਿੱਛੇ ਨਹੀਂ ਹਟਣਗੇ, ਕਿਉਂਕਿ ਸਾਰੀ ਚੋਣ ਪ੍ਰਣਾਲੀ ਨੂੰ ਸਾਫ ਕਰਨ ਦੀ ਲੋੜ ਹੈ| ਉਨ੍ਹਾ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਦਾ ਇਹ ਕਦਮ ‘ਸਦੀਵੀ ਸੱਤਾ ਦੀ ਲਾਲਸਾ’ ਨੂੰ ਦਰਸਾਉਂਦਾ ਹੈ| ਸੀ ਜੇ ਪੀ ਦੀਆਂ ਮੰਗਾਂ ਵਿੱਚ ਕੁਮਾਰ ਦਾ ਅਸਤੀਫਾ ਅਤੇ ਉਨ੍ਹਾ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕਰਨਾ, ਐੱਸ ਆਈ ਆਰ ਨੂੰ ਫ੍ਰੀਜ਼ ਕਰਨਾ, ਆਉਣ ਵਾਲੀਆਂ ਚੋਣਾਂ ਨੂੰ ਰੋਕਣਾ, ਜਨਵਰੀ 2025 ਦੀ ਵੋਟਰ ਸੂਚੀ ਨੂੰ ਬਹਾਲ ਕਰਨਾ ਅਤੇ ਸੁਤੰਤਰ ਜਾਂਚ ਦਾ ਆਦੇਸ਼ ਦੇਣਾ ਸ਼ਾਮਲ ਹੈ| ਵਿਦਿਆਰਥੀ ਆਗੂਆਂ ਨੇ ਚੋਣ ਕਮਿਸ਼ਨ ਵਿੱਚ ਨਿਯੁਕਤੀਆਂ ਨੂੰ ਨਿਯੰਤ੍ਰਿਤ ਕਰਨ ਵਾਲੇ 2023 ਦੇ ਕਾਨੂੰਨ ਨੂੰ ਰੱਦ ਕਰਨ ਅਤੇ ਇੱਕ ਸੁਤੰਤਰ ਅਤੇ ਭਰੋਸੇਯੋਗ ਚੋਣ ਪ੍ਰਕਿਰਿਆ ਸਥਾਪਤ ਕਰਨ ਦੀ ਵੀ ਮੰਗ ਕੀਤੀ ਹੈ| ਏ ਆਈ ਐੱਸ ਏ ਦੀ ਪ੍ਰਧਾਨ ਨੇਹਾ ਬੋਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਅਗਵਾਈ ਵਾਲੀ ਲਾਮਬੰਦੀ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਕੋਈ ਵੰਡ ਨਹੀਂ| ਉਨ੍ਹਾ ਕਿਹਾ ਕਿ ਆਮ ਲੋਕ, ਸਿਵਲ ਸੁਸਾਇਟੀ, ਵਿਰੋਧੀ ਪਾਰਟੀਆਂ ਅਤੇ ਵਿਦਿਆਰਥੀ ਸੰਗਠਨ ਇੱਕ ਪਾਸੇ ਖੜ੍ਹੇ ਹਨ ਅਤੇ ਚੋਣ ਕਮਿਸ਼ਨ ਅਤੇ ਭਾਜਪਾ ਦੂਜੇ ਪਾਸੇ ਹਨ| ਬੋਰਾ ਨੇ ਕਿਹਾ, ‘ਕੋਈ ਵੰਡ ਨਹੀਂ ਹੈ| ਅਸੀਂ, ਭਾਰਤ ਦੇ ਲੋਕ, ਭਾਜਪਾ ਦੇ ਵਿਰੁੱਧ| ਜੇਕਰ ਅਸੀਂ ਇਸ ਲੜਾਈ ਦੀ ਅਗਵਾਈ ਇੱਕਜੁੱਟ ਹੋ ਕੇ ਕਰਦੇ ਹਾਂ, ਤਾਂ ਅਸੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਾਂਗੇ|’ ਮੰਗਲਵਾਰ ਨੂੰ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਚੋਣ ਕਮਿਸ਼ਨ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਦਾ ਸਮਰਥਨ ਕਰਦੇ ਹੋਏ ਬੋਰਾ ਨੇ ਕਿਹਾ ਕਿ ਚੁਣੇ ਹੋਏ ਪ੍ਰਤੀਨਿਧੀਆਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਮੁੱਦੇ ਉਠਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੜਕਾਂ ’ਤੇ ਉਤਰਨ| ਵਿਦਿਆਰਥੀ ਸੰਗਠਨ 10 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਨੂੰ ਮਜ਼ਬੂਤੀ ਦੇਣਗੇ| ਬੋਰਾ ਨੇ ਕਿਹਾ ਕਿ ਜਿਹੜੇ ਭਾਜਪਾ ਨੂੰ ਛੱਡਣਾ ਚਾਹੁੰਦੇ ਹਨ ਉਨ੍ਹਾਂ ਲਈ ਇਹੀ ਸਮਾਂ þ| ਤਾਂ ਉਸ ਨੇ ਭਾਜਪਾ ਕੈਂਪ ਵਿਚਲੇ ਲੋਕਾਂ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਲੋਕਾਂ ਨਾਲ ਜੁੜਨ ਦੀ ਅਪੀਲ ਕੀਤੀ|ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਬੰਧਕਾਂ ਨੂੰ ਵਿਰੋਧ ਪ੍ਰਦਰਸ਼ਨ ਲਈ ਇਜਾਜ਼ਤ ਮਿਲੇਗੀ, ਦਾਸ ਨੇ ਕਿਹਾ ਕਿ ਉਨ੍ਹਾ ਬੁੱਧਵਾਰ ਨੂੰ ਪਾਰਲੀਮੈਂਟ ਸਟਰੀਟ ਪੁਲਸ ਸਟੇਸ਼ਨ ਨੂੰ ਇੱਕ ਰਸਮੀ ਸੂਚਨਾ ਦਿੱਤੀ ਅਤੇ ਭਰੋਸਾ ਦਿੱਤਾ| ਉਸ ਨੇ ਇਹ ਵੀ ਕਿਹਾ, ‘ਕਿਰਪਾ ਕਰਕੇ ਇਜਾਜ਼ਤ ਸ਼ਬਦ ਦੀ ਵਰਤੋਂ ਨਾ ਕਰੋ| ਸਾਨੂੰ ਇਜਾਜ਼ਤ ਦੇਣ ਵਾਲੀ ਦਿੱਲੀ ਪੁਲਸ ਕੌਣ ਹੁੰਦੀ ਹੈ? ਸੂਚਨਾ ਹੀ ਕਾਫੀ ਹੈ| ਅਸੀਂ ਦਿੱਲੀ ਪੁਲਸ ਨਾਲ ਸਹਿਯੋਗ ਕਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਦਿੱਲੀ ਪੁਲਸ ਸਾਡੇ ਨਾਲ ਸਹਿਯੋਗ ਕਰੇਗੀ|’ ਐਸ ਐੱਫ ਆਈ ਦੇ ਆਦਰਸ਼ ਸ਼ਾਜੀ ਨੇ ਕੁਮਾਰ ’ਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਅਤੇ ਇਸ ਟਕਰਾਅ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਲੜਾਈ ਦੱਸਿਆ|