ਨਵੀਂ ਦਿੱਲੀ : ਭਾਰਤੀ ਕਿ੍ਕਟ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕਿ੍ਕਟ ਤੋਂ ਸੰਨਿਆਸ ਲੈਣ ਦਾ ਰਸਮੀ ਐਲਾਨ ਕਰ ਦਿੱਤਾ ਹੈ | ਇਸ ਫ਼ੈਸਲੇ ਨਾਲ ਖੇਡ ਦੇ ਸਭ ਤੋਂ ਲੰਮੇ ਫਾਰਮੈਟ ਵਿੱਚ ਉਨ੍ਹਾਂ ਦਾ 13 ਸਾਲਾਂ ਦਾ ਸ਼ਾਨਦਾਰ ਸਫ਼ਰ ਖ਼ਤਮ ਹੋ ਗਿਆ ਹੈ | ਖ਼ਾਸ ਗੱਲ ਇਹ ਰਹੀ ਕਿ ਸ਼ਮੀ ਨੇ ਆਪਣੇ ਸੰਨਿਆਸ ਦਾ ਐਲਾਨ ਠੀਕ ਉਸੇ ਦਿਨ ਕੀਤਾ, ਜਿਸ ਦਿਨ 6 ਨਵੰਬਰ 2013 ਨੂੰ ਉਨ੍ਹਾ ਟੈਸਟ ਕਿ੍ਕਟ ਵਿੱਚ ਆਪਣਾ ਡੈਬਿਊ ਕੀਤਾ ਸੀ | ਸ਼ਮੀ ਨੇ ਭਾਰਤ ਲਈ 64 ਟੈਸਟ ਮੈਚਾਂ ਦੀਆਂ 122 ਪਾਰੀਆਂ ਵਿੱਚ 27.71 ਦੀ ਅÏਸਤ ਅਤੇ 3.30 ਦੀ ਇਕਾਨਮੀ ਨਾਲ ਕੁੱਲ 229 ਵਿਕਟਾਂ ਹਾਸਲ ਕੀਤੀਆਂ |
ਟਰੂਡੋ ਹੁਣ ਪੜ੍ਹਾਉਣਗੇ
ਵੈਨਕੂਵਰ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਆਕਸਫੋਰਡ ਯੂਨੀਵਰਸਿਟੀ ਦੇ ਬਲੈਵੈਟਨਿਕ ਸਕੂਲ ਆਫ਼ ਗਵਰਨਮੈਂਟ ਵਿੱਚ ਪੜ੍ਹਾਇਆ ਕਰਨਗੇ | ਯੂਨੀਵਰਸਿਟੀ ਦੇ ਇਸ ਸਕੂਲ ਦੇ ਅਧਿਕਾਰਤ ‘ਐੱਕਸ’ ਖਾਤੇ ਰਾਹੀਂ ਦੱਸਿਆ ਗਿਆ ਹੈ ਕਿ ਜਸਟਿਨ ਟਰੂਡੋ ਨੇ ਉਨ੍ਹਾਂ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ | ਉਹ ਹੁਣ ਉੱਥੇ ਮਾਣਯੋਗ ਸਹਿਯੋਗੀ ਅਤੇ ਵਿਸ਼ਵ ਪੱਧਰੀ ਪ੍ਰਮੁੱਖ ਆਗੂ ਸਮੂਹ ਦੇ ਮਾਣਮੱਤੇ ਮੈਂਬਰ ਹੋਣਗੇ | ਯੂਨੀਵਰਸਿਟੀ ਵਿੱਚ ਇਹ ਸਾਬਕਾ ਰਾਸ਼ਟਰ ਮੁਖੀਆਂ ਦਾ ਅੰਤਰਰਾਸ਼ਟਰੀ ਮੰਚ ਹੈ, ਜਿਸ ਦੇ ਮੈਂਬਰ ਆਪਣੇ ਸ਼ਾਸਨਕਾਲ ਦੇ ਸਰਕਾਰੀ ਅਤੇ ਰਾਜਨੀਤਕ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕਰਦੇ ਹਨ | ਉਹ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਅਤੇ ਭਵਿੱਖ ਦੇ ਆਗੂ ਬਣਨ ਦੀ ਸਮਰੱਥਾ ਰੱਖਦੇ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਵਿਸ਼ਵ ਪੱਧਰ ਉੱਤੇ ਚੰਗੇ ਸ਼ਾਸਨ ਨਿਰਮਾਣ ਦੀਆਂ ਨੀਤੀਆਂ ਵਿੱਚ ਸਹਿਯੋਗ ਕਰਦੇ ਹਨ | ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਨਿਊ ਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਇਸ ਸਮੂਹ ਵਿੱਚ ਪਹਿਲਾਂ ਸ਼ਾਮਲ ਹੋ ਚੁੱਕੇ ਹਨ |



