ਹੱਥ ‘ਚ ਚੱਲਿਆ ਅਨਾਰ ਜਾਨ ਲੈ ਗਿਆ

0
8

ਨਵੀਂ ਦਿੱਲੀ : ਬਾਹਰੀ ਦਿੱਲੀ ਦੇ ਨਰੇਲਾ ਖੇਤਰ ਵਿੱਚ ਦੀਵਾਲੀ ਦੀ ਰਾਤ ਕਰੀਬ ਪੌਣੇ ਦਸ ਵਜੇ 10 ਸਾਲਾ ਮੁੰਡੇ ਰਿਸ਼ੀ ਦੀ ਹੱਥ ਵਿੱਚ ਅਨਾਰ ਫਟਣ ਕਾਰਨ ਮੌਤ ਹੋ ਗਈ | ਅੱਗ ਨੇ ਉਸ ਦੀ ਛਾਤੀ ਸਾੜ ਦਿੱਤੀ | ਉਸ ਦੇ ਭਰਾ ਨੇ ਦੱਸਿਆ, ”ਸ਼ੁਰੂ ਵਿੱਚ ਰਿਸ਼ੀ ਨੇ ਮਾਂ ਨੂੰ ਆਵਾਜ਼ ਮਾਰੀ, ਪਰਵਾਰ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਮਾਮੂਲੀ ਸੱਟ ਲੱਗੀ ਹੈ, ਪਰ ਫਿਰ ਉਹ ਬੇਹੋਸ਼ ਹੋ ਗਿਆ ਅਤੇ ਅਸੀਂ ਉਸ ਨੂੰ ਸਕੂਟਰ ‘ਤੇ ਹਸਪਤਾਲ ਲੈ ਗਏ, ਪਰ ਉਹ ਬਚ ਨਹੀਂ ਸਕਿਆ |”
ਛੇ ਨੌਜਵਾਨ ਜਿੰਦੜੀਆਂ ਸੜੀਆਂ
ਹਿਸਾਰ : ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਲੱਗਭੱਗ 25 ਕਿੱਲੋਮੀਟਰ ਦੂਰ ਪਾਣੀਪਤ-ਖਟੀਮਾ ਕੌਮੀ ਰਾਜਮਾਰਗ ‘ਤੇ ਸੋਮਵਾਰ ਸਵੇਰੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਕਾਰ ਅੱਗ ਦੀ ਲਪੇਟ ‘ਚ ਆਉਣ ਕਾਰਨ ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਛੇ ਨੌਜਵਾਨ ਜਿਊਾਦੇ ਸੜ ਗਏ | ਮਿ੍ਤਕਾਂ ਦੀ ਪਛਾਣ ਸਾਹਿਲ (20), ਅਮਨ (21), ਅਜੈ (21), ਅੰਕਿਤ (21), ਉਸ ਦੇ ਹਮਨਾਮ ਅੰਕਿਤ (21) ਅਤੇ ਰਾਹੁਲ (23) ਵਜੋਂ ਹੋਈ ਹੈ | ਇਨ੍ਹਾਂ ਵਿੱਚੋਂ ਚਾਰ ਨੌਜਵਾਨ-ਸਾਹਿਲ, ਰਾਹੁਲ ਅਤੇ ਦੋਵੇਂ ਅੰਕਿਤ ਰਾਖੀਗੜ੍ਹੀ ਪਿੰਡ ਦੇ ਸਨ, ਜਦਕਿ ਅਮਨ ਅਤੇ ਅਜੈ ਮੋਠ ਰੰਗੜਾਂ ਪਿੰਡ ਦੇ | ਅੰਕਿਤ ਅਤੇ ਰਾਹੁਲ ਸਕੇ ਭਰਾ ਸਨ | ਜਿੱਥੇ ਅਮਨ, ਅਜੈ ਅਤੇ ਅੰਕਿਤ ਵਿਦਿਆਰਥੀ ਸਨ, ਬਾਕੀ ਤਿੰਨ ਨੌਜਵਾਨ ਆਪਣਾ ਕੰਮ-ਕਾਰ ਕਰਦੇ ਸਨ | ਉਹ ਮੱਸਿਆ ਦੇ ਮੌਕੇ ‘ਤੇ ਹਰੀਦਵਾਰ ਵਿਖੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਦੇਰ ਰਾਤ ਕਰੀਬ 12 ਵਜੇ ਬਿਨਾਂ ਦੱਸੇ ਘਰੋਂ ਨਿਕਲੇ ਸਨ | ਸਾਹਿਲ ਦੇ ਪਿਤਾ ਸੋਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹੁੰਡਈ ਔਰਾ ਕਾਰ ਚਲਾ ਰਿਹਾ ਸੀ, ਜੋ ਕਿ ਉਸ ਨੇ ਦੋ ਦਿਨ ਪਹਿਲਾਂ ਹੀ ਪਰਵੀਨ ਤੋਂ ਲਈ ਸੀ | ਨੌਜਵਾਨਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਸੜ ਚੁੱਕੀਆਂ ਸਨ ਕਿ ਪਛਾਨਣੀਆਂ ਮੁਸ਼ਕਲ ਸਨ |