ਨਵੀਂ ਦਿੱਲੀ (ਨ ਜ਼ ਸ)-ਕਾਂਗਰਸ ਨੇ ਸੋਮਵਾਰ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਵੋਟ ਚੋਰੀ ਬਾਰੇ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ | ਪਾਰਟੀ ਨੇ ਕਿਹਾ ਕਿ ਇੰਡੀਆ ਬਲਾਕ ਨੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰਾਂ ਅਤੇ ਅਧਿਕਾਰੀਆਂ ਨਾਲ ਜਿਰ੍ਹਾ ਕਰਨ ਲਈ ਸੁਪਰੀਮ ਕੋਰਟ ਤੋਂ ਇਜਾਜ਼ਤ ਮੰਗੀ ਹੈ ਅਤੇ ਇਸ ਸੰਬੰਧ ਵਿੱਚ 48 ਸਵਾਲਾਂ ਦੀ ਸੂਚੀ ਸੌਂਪੀ ਹੈ | ਸਵਾਲਾਂ ਦੀ ਸੂਚੀ ਵਿੱਚ ਕਾਂਗਰਸ ਨੇ ਪੁੱਛਿਆ ਹੈ ਕਿ ਕਿੰਨੇ ਫੈਸਲਿਆਂ ਵਿੱਚ ਬਾਕੀ ਦੋ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਦੀ ਰਾਏ ਨਾਲ ਅਸਹਿਮਤ ਸਨ ਅਤੇ ਦੇਸ਼ ਭਰ ਵਿੱਚ ਐੱਸ ਆਈ ਆਰ ਕਰਵਾਉਣ ਦਾ ਫੈਸਲਾ ਕਿਸ ਨੇ ਕੀਤਾ | ਫਾਰਮ 6 ਨੂੰ ਬਦਲਣ ਦਾ ਫੈਸਲਾ ਕਿਸ ਨੇ ਕੀਤਾ? ਵੋਟਰ ਸੂਚੀ ਨੂੰ ਕੇਂਦਰੀ ਨਿਯੰਤਰਣ ਹੇਠ ਰੱਖਣ ਦਾ ਫੈਸਲਾ ਕਿਸ ਨੇ ਕੀਤਾ?

