ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਸੰਗਰੂਰ-ਬਠਿੰਡਾ ਕੌਮੀ ਮਾਰਗ ‘ਤੇ ਪਸਿਆਣਾ ਨੇੜੇ ਭਾਖੜਾ ਨਹਿਰ ਉੱਪਰ ਬਣਿਆ ਬੇਲੀ ਪੁਲ ਵੀਰਵਾਰ ਸਵੇਰੇ ਅਚਾਨਕ ਡਿੱਗ ਜਾਣ ਕਾਰਨ ਦੋ ਟਰੱਕ ਪੁਲ ਦੇ ਮਲਬੇ ਵਿੱਚ ਲਟਕ ਗਏ | ਕਰੀਬ ਛੇ ਵਜੇ ਪੁਲ ਤੋਂ ਤਿੰਨ ਗੱਡੀਆਂ ਲੰਘ ਰਹੀਆਂ ਸਨ ਤਾਂ ਜਦੋਂ ਇੱਕ ਗੱਡੀ ਦਾ ਅੱਧਾ ਹਿੱਸਾ ਅਜੇ ਪੁਲ ‘ਤੇ ਹੀ ਸੀ ਤਾਂ ਪੁਲ ਟੁੱਟ ਗਿਆ, ਪਰ ਉਸ ਟਰੱਕ ਡਰਾਈਵਰ ਨੇ ਭਜਾ ਕੇ ਆਪਣੀ ਗੱਡੀ ਕੱਢ ਲਈ, ਪਰ ਰੇਤ ਨਾਲ ਭਰੇ ਦੋ ਟਰੱਕ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਏ | ਦੋਵੇਂ ਟਰੱਕ ਟੁੱਟੇ ਹੋਏ ਢਾਂਚੇ ਵਿੱਚ ਫਸ ਗਏ ਅਤੇ ਨਹਿਰ ਦੇ ਉੱਪਰ ਲਟਕਦੇ ਰਹੇ, ਜਦਕਿ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਦੇ ਉੱਪਰੋਂ ਵਹਿ ਰਿਹਾ ਸੀ | ਆਲੇ ਦੁਆਲੇ ਲੋਹੇ ਦਾ ਜੰਗਲਾ ਹੋਣ ਕਾਰਨ ਟਰੱਕ ਪਾਣੀ ਵਿੱਚ ਤਾਂ ਨਹੀਂ ਰੁੜ੍ਹੇ, ਪਰ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਉਹ ਨਸ਼ਟ ਹੋ ਗਿਆ | ਕਿਹਾ ਜਾ ਰਿਹਾ ਹੈ ਕਿ ਅੱਗ ਟਰੱਕ ਦੀਆਂ ਹੀ ਤਾਰਾਂ ਸ਼ਾਰਟ ਹੋਣ ਕਰਨ ਲੱਗੀ | ਭਾਈਰੂਪਾ ਦਾ ਡਰਾਈਵਰ ਗੁਰਜੰਟ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ | ਇਹ ਕੌਮੀ ਮਾਰਗ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ |
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਖੜਾ ਨਹਿਰ ਦੇ ਪੁਲ ਦੇ ਡਿੱਗਣ ਦੇ ਮਾਮਲੇ ‘ਤੇ ਭਾਜਪਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ ਐੱਚ ਏ ਆਈ) ਨੂੰ ਕਰੜੇ ਹੱਥੀਂ ਲੈਂਦਿਆਂ ਉਸਾਰੀ ਦੀ ਗੁਣਵੱਤਾ, ਸਾਂਭ-ਸੰਭਾਲ ਦੀ ਘਾਟ ਅਤੇ ਯਾਤਰੀਆਂ ਨੂੰ ਮੁੱਢਲੀ ਸੁਰੱਖਿਆ ਤੇ ਸਹੂਲਤਾਂ ਦਿੱਤੇ ਬਿਨਾਂ ਕੀਤੀ ਜਾ ਰਹੀ ਭਾਰੀ ਟੋਲ ਉਗਰਾਹੀ ‘ਤੇ ਗੰਭੀਰ ਸਵਾਲ ਚੁੱਕੇ ਹਨ¢ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਡਿੱਗਿਆ ਹੋਇਆ ਪੁਲ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦÏਰਾਨ ਬਣਾਈਆਂ ਗਈਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਹਿੱਸਾ ਸੀ¢ 2016 ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਯਾਦ ਕਰਦਿਆਂ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਨੂੰ ਅਜਿਹੀਆਂ ‘ਬੰਬ ਪਰੂਫ਼’ ਸੜਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਬੰਬ ਨਾਲ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ, ਉਨ੍ਹਾ ਕਿਹਾ, “’ਇਨ੍ਹਾਂ ਸੜਕਾਂ ਅਤੇ ਪੁਲਾਂ ਦੀ ਹਾਲਤ ਨੇ ਉਨ੍ਹਾਂ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ¢ ਮਹਿਜ਼ ਇੱਕ ਦਹਾਕਾ ਪਹਿਲਾਂ ਬਣਿਆ ਪੁਲ ਹੁਣ ਢਹਿ ਗਿਆ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਹਨ |’” ਉਨ੍ਹਾ ਕਿਹਾ ਕਿ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਹਾਈਵੇਅਜ਼ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਉਸਾਰੀ ਦੇ ਕੁਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦੇ ਅੰਦਰ ਹੀ ਪੁਲ ਡਿੱਗ ਰਹੇ ਹਨ¢ ਇਸ ਦੇ ਉਲਟ ਪੰਜਾਬ ਵਿੱਚ ਕਈ ਪੁਲ 100 ਤੋਂ 125 ਸਾਲਾਂ ਤੋਂ ਵੱਧ ਸਮੇਂ ਤੋਂ ਮਜ਼ਬੂਤੀ ਨਾਲ ਖੜ੍ਹੇ ਹਨ¢ ਇੱਕ ਨਵੇਂ ਬਣੇ ਪੁਲ ਦਾ ਡਿੱਗਣਾ ਉਸਾਰੀ ਦੀ ਗੁਣਵੱਤਾ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਕਰਨ ਵਿੱਚ ਕੇਂਦਰੀ ਅਥਾਰਟੀਆਂ ਦੀ ਨਾਕਾਮੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਬਲਤੇਜ ਪੰਨੂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ“ਪੰਜਾਬ ਦੇ ਨੈਸ਼ਨਲ ਹਾਈਵੇਅਜ਼ ‘ਤੇ ਯਾਤਰੀ ਰੋਜ਼ਾਨਾ ਕਰੋੜਾਂ ਰੁਪਏ ਟੋਲ ਵਜੋਂ ਅਦਾ ਕਰ ਰਹੇ ਹਨ, ਪਰ ਸਾਂਭ-ਸੰਭਾਲ ਅਤੇ ਜਨਤਕ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਜਵਾਬਦੇਹੀ ਨਹੀਂ ਹੈ¢ ਐੱਨ ਐੱਚ ਏ ਆਈ ਦੇ ਨਿਯਮਾਂ ਅਨੁਸਾਰ, ਟੋਲ ਪਲਾਜ਼ਿਆਂ ‘ਤੇ ਅÏਰਤਾਂ ਅਤੇ ਮਰਦਾਂ ਲਈ ਵੱਖਰੇ ਬਾਥਰੂਮ, ਐਂਬੂਲੈਂਸ ਸੇਵਾਵਾਂ ਅਤੇ ਮੁੱਢਲੀ ਸਹਾਇਤਾ (ਫਸਟ-ਏਡ) ਦੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਹਨ¢ ਜਿੱਥੇ ਟੋਲ ਉਗਰਾਹੀ ਰਾਹੀਂ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਉਨ੍ਹਾਂ ਦੀ ਮੁੱਢਲੀ ਸੁਰੱਖਿਆ ਅਤੇ ਜ਼ਰੂਰੀ ਸਹੂਲਤਾਂ ਨਾਲ ਵੀ ਸਮਝÏਤਾ ਕੀਤਾ ਜਾ ਰਿਹਾ ਹੈ | ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ“ਬਠਿੰਡਾ ਵੱਲ ਜਾਂਦੇ ਹਾਈਵੇਅ ਹਿੱਸੇ ‘ਤੇ 3 ਹੋਰ ਪੁਲਾਂ ਨੂੰ ਵੀ ਢਾਹ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ, ਜੋ ਕੁਝ ਸਾਲ ਪਹਿਲਾਂ ਬਣੇ ਬੁਨਿਆਦੀ ਢਾਂਚੇ ਦੀ ਗੁਣਵੱਤਾ ਅਤੇ ਮਜ਼ਬੂਤੀ ‘ਤੇ ਸਵਾਲ ਚੁੱਕਦਾ ਹੈ¢ ਭਾਰੀ ਵਾਹਨਾਂ ਦੇ ਲੰਘਣ ਨਾਲ ਪੁਲ ਕੰਬਣ ਲੱਗ ਪੈਂਦੇ ਹਨ, ਫਿਰ ਵੀ ਇਸ ਰਸਤੇ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ¢”ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਕਿ ਭਾਰੀ ਵਾਹਨਾਂ ਨੂੰ ਪੁਲ ਦੇ ਉਪਰੋਂ ਨਹੀਂ ਲੰਘਣਾ ਚਾਹੀਦਾ, ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾ ਸਵਾਲ ਕੀਤਾ, “’ਕੀ ਮÏਕੇ ‘ਤੇ ਅਸਲ ਵਿੱਚ ਅਜਿਹੀ ਕੋਈ ਪਾਬੰਦੀ ਲਗਾਈ ਗਈ ਹੈ? ਜੇਕਰ ਪੁਲ ਭਾਰੀ ਵਾਹਨਾਂ ਦਾ ਭਾਰ ਝੱਲਣ ਦੇ ਯੋਗ ਨਹੀਂ ਹੈ ਤਾਂ ਕੀ ਐੱਨ ਐੱਚ ਏ ਆਈ ਨੇ ਢੁਕਵੇਂ ਸਾਈਨ ਬੋਰਡ ਲਗਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੀ ਹੈ ਜਾਂ ਉਨ੍ਹਾਂ ਤੋਂ ਟੋਲ ਵਸੂਲਣਾ ਬੰਦ ਕੀਤਾ ਹੈ? ਭਾਰੀ ਵਾਹਨਾਂ ਤੋਂ ਮੋਟਾ ਟੋਲ ਵਸੂਲਿਆ ਜਾਂਦਾ ਹੈ, ਜੋ ਅਕਸਰ ਛੋਟੇ ਵਾਹਨਾਂ ਨਾਲੋਂ ਦੁੱਗਣਾ ਜਾਂ ਤਿੱਗਣਾ ਹੁੰਦਾ ਹੈ¢ ਇਹ ਯਕੀਨੀ ਬਣਾਉਣਾ ਐੱਨ ਐੱਚ ਏ ਆਈ ਦੀ ਜ਼ਿੰਮੇਵਾਰੀ ਹੈ ਕਿ ਨੈਸ਼ਨਲ ਹਾਈਵੇਅ ਉਸ ਆਵਾਜਾਈ ਦਾ ਭਾਰ ਝੱਲਣ ਦੇ ਸਮਰੱਥ ਹੋਣ ਜਿਸ ਲਈ ਟੋਲ ਇਕੱਠਾ ਕੀਤਾ ਜਾ ਰਿਹਾ ਹੈ |’” ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਹਾਈਵੇਅਜ਼ ਨੂੰ ਸਿਰਫ਼ ਛੋਟੇ ਵਾਹਨਾਂ ਲਈ ਸੁਰੱਖਿਅਤ ਸੜਕਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਜਦਕਿ ਘਟੀਆ ਉਸਾਰੀ ਅਤੇ ਨਾਕਾਫ਼ੀ ਸਾਂਭ-ਸੰਭਾਲ ਕਾਰਨ ਭਾਰੀ ਵਾਹਨਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਲਈ ਛੱਡ ਦਿੱਤਾ ਜਾਵੇ¢ ਪੰਨੂ ਨੇ ਕਿਹਾ ਕਿ ਇਹ ਘਟਨਾ ਕੋਈ ਇਕੱਲਾ ਮਾਮਲਾ ਨਹੀਂ ਹੈ, ਸਗੋਂ ਭਾਜਪਾ ਦੀ ਅਗਵਾਈ ਵਾਲੇ ਸਿਸਟਮ ਹੇਠ ਵਿਗੜ ਰਹੇ ਨੈਸ਼ਨਲ ਹਾਈਵੇ ਬੁਨਿਆਦੀ ਢਾਂਚੇ ਦੇ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ¢ ਭਾਰੀ ਟੋਲ ਉਗਰਾਹੀ, ਮਾੜੀ ਸਾਂਭ-ਸੰਭਾਲ ਅਤੇ ਪੁਲਾਂ ਦੇ ਵਾਰ-ਵਾਰ ਡਿੱਗਣ ਦੀਆਂ ਘਟਨਾਵਾਂ ਭਿ੍ਸ਼ਟਾਚਾਰ, ਜਨਤਾ ਦੇ ਪੈਸੇ ਦੀ ਦੁਰਵਰਤੋਂ ਅਤੇ ਯਾਤਰੀਆਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ¢





