ਚੰਡੀਗੜ੍ਹ (ਨ ਜ਼ ਸ) : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ 31 ਆਈ ਪੀ ਐੱਸ ਤੇ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ | ਗੁਰਪ੍ਰੀਤ ਸਿੰਘ ਭੁੱਲਰ ਨੂੰ ਮੁੜ ਜਲੰਧਰ ਦਾ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਉੱਥੋਂ ਸਤਿੰਦਰ ਸਿੰਘ ਨੂੰ ਲੁਧਿਆਣਾ ਬਦਲ ਦਿੱਤਾ ਗਿਆ ਹੈ | ਇਸੇ ਤਰ੍ਹਾਂ ਕੁਲਦੀਪ ਸਿੰਘ ਨੂੰ ਅੰਮਿ੍ਤਸਰ ਦਾ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ | ਹਰਮਨਬੀਰ ਸਿੰਘ ਨੂੰ ਬਾਰਡਰ ਰੇਂਜ ਅੰਮਿ੍ਤਸਰ ਦਾ ਡੀ ਆਈ ਜੀ ਤੇ ਸਵਪਨ ਸ਼ਰਮਾ ਨੂੰ ਰੋਪੜ ਰੇਂਜ ਦਾ ਡੀ ਆਈ ਜੀ ਲਗਾਇਆ ਗਿਆ ਹੈ | ਜਗਦਾਲੇ ਨੀਲਾਂਬਰੀ ਵਿਜੇ ਨੂੰ ਜਲੰਧਰ ਰੇਂਜ ਦਾ ਆਈ ਜੀ, ਜਦਕਿ ਨਵੀਨ ਸਿੰਗਲਾ ਨੂੰ ਫਰੀਦਕੋਟ ਰੇਂਜ, ਹਰਜੀਤ ਸਿੰਘ ਨੂੰ ਬਠਿੰਡਾ ਰੇਂਜ, ਸਨੇਹਦੀਪ ਸ਼ਰਮਾ ਨੂੰ ਫਿਰੋਜ਼ਪੁਰ ਰੇਂਜ ਅਤੇ ਅਮਨੀਤ ਕੌਂਡਲ ਨੂੰ ਪਟਿਆਲਾ ਰੇਂਜ ਦਾ ਡੀ ਆਈ ਜੀ ਬਣਾਇਆ ਗਿਆ ਹੈ | ਡਾ. ਨਾਨਕ ਸਿੰਘ ਨੂੰ ਟੈਕਨੀਕਲ ਸਰਵਿਸਿਜ਼ ਚੰਡੀਗੜ੍ਹ ‘ਚ ਡੀ ਆਈ ਜੀ ਤੇ ਗੁਰਮੀਤ ਸਿੰਘ ਚੌਹਾਨ ਨੂੰ ਪ੍ਰੋਵੀਜ਼ਨਿੰਗ ਚੰਡੀਗੜ੍ਹ ‘ਚ ਡੀ ਆਈ ਜੀ ਲਾਇਆ ਗਿਆ ਹੈ | ਸੁਰਿੰਦਰ ਲਾਂਬਾ ਨੂੰ ਸੰਗਰੂਰ, ਚਰਨਜੀਤ ਸਿੰਘ ਨੂੰ ਲੁਧਿਆਣਾ ਦਿਹਾਤੀ, ਰਵਜੋਤ ਗਰੇਵਾਲ ਨੂੰ ਵਿਜੀਲੈਂਸ ਬਿਊਰੋ ਮੁਹਾਲੀ, ਅੰਕੁਰ ਗੁਪਤਾ ਨੂੰ ਫਰੀਦਕੋਟ ਤੇ ਅਸ਼ਵਨੀ ਗੋਤਿਆਲ ਨੂੰ ਫਿਰੋਜ਼ਪੁਰ ਦਾ ਐੱਸ ਐੱਸ ਪੀ ਲਾਇਆ ਗਿਆ ਹੈ | ਇਸੇ ਤਰ੍ਹਾਂ ਵਤਸਲਾ ਗੁਪਤਾ ਨੂੰ ਨਵਾਂ ਸ਼ਹਿਰ, ਡਾ. ਪ੍ਰਗਿਆ ਜੈਨ ਨੂੰ ਅੰਮਿ੍ਤਸਰ ਦਿਹਾਤੀ, ਤੁਸ਼ਾਰ ਗੁਪਤਾ ਨੂੰ ਗੁਰਦਾਸਪੁਰ, ਅਜੈ ਗਾਂਧੀ ਨੂੰ ਤਰਨ ਤਾਰਨ, ਮਨਿੰਦਰ ਸਿੰਘ ਨੂੰ ਰੋਪੜ, ਭੁਪਿੰਦਰ ਸਿੰਘ ਨੂੰ ਮਾਲੇਰਕੋਟਲਾ ਅਤੇ ਹਰਕਮਲਪ੍ਰੀਤ ਸਿੰਘ ਖੱਖ ਨੂੰ ਜਲੰਧਰ ਦਿਹਾਤੀ ਦਾ ਐੱਸ ਐੱਸ ਪੀ ਨਿਯੁਕਤ ਕੀਤਾ ਗਿਆ ਹੈ |



