ਸਾਰੀ ਜ਼ਿੰਦਗੀ ਲੋਕ ਘੋਲਾਂ ਦੇ ਲੇਖੇ ਲਾਉਣ ਵਾਲੇ ਗਿਆਨੀ ਗੁਰਦੇਵ ਸਿੰਘ ਦਾ ਦੇਹਾਂਤ

0
285

ਨਿਹਾਲ ਸਿੰਘ ਵਾਲਾ : ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਗਿਆਨੀ ਗੁਰਦੇਵ ਸਿੰਘ (85) ਵਿਛੋੜਾ ਦੇ ਗਏ ਹਨ | ਉਹ ਸਰੀਰਕ ਕਮਜ਼ੋਰੀ ਕਾਰਨ ਪਿਛਲੇ ਕੁਝ ਅਰਸੇ ਤੋਂ ਚੱਲ-ਫਿਰ ਸਕਣ ਤੋਂ ਅਸਮਰਥ ਸਨ | ਦੀਵਾਲੀ ਵਾਲੀ ਰਾਤ ਕਰੀਬ 10 ਵਜੇ ਉਹਨਾ ਦੀ ਸਿਹਤ ਵਿਗੜੀ ਤਾਂ ਉਹਨਾ ਦੇ ਡਾਕਟਰ ਪੁੱਤਰਾਂ ਮੁਢਲੀ ਸਹਾਇਤਾ ਦੇਣ ਉਪਰੰਤ ਉਹਨਾ ਨੂੰ ਮੋਗਾ ਦੇ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਮੰਗਲਵਾਰ ਸਵੇਰੇ ਪੰਜ ਵਜੇ ਉਹਨਾ ਆਖਰੀ ਸਾਹ ਲਿਆ | ਗਿਆਨੀ ਗੁਰਦੇਵ ਸਿੰਘ ਨੇ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਸੇਵਾ ਕਰਦਿਆਂ ਹਜ਼ਾਰਾਂ ਵਿਦਿਆਰਥੀਆਂ ਨੂੰ ਕਾਬਲੀਅਤ ਬਖਸ਼ੀ, ਉਥੇ ਉਨ੍ਹਾ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦਾ ਝੰਡਾ ਚੁਕਦਿਆਂ ਅਧਿਆਪਕ ਵਰਗ ਲਈ ਲਾਮਿਸਾਲ ਸੰਘਰਸ਼ ਵੀ ਕੀਤਾ | ਵਿਦਿਅਕ ਖੇਤਰ ਤੋਂ ਰਿਟਾਇਰ ਹੁੰਦਿਆਂ ਉਹਨਾ ਪੁਰਾਣੇ ਫਰੀਦਕੋਟ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਜਗਰੂਪ ਸਿੰਘ ਨਾਲ ਜ਼ਿਲ੍ਹੇ ਦੇ ਮੀਤ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ, ਜੋ ਉਹਨਾ ਮੋਗਾ ਦੇ ਜ਼ਿਲ੍ਹਾ ਬਣਨ ਤੱਕ ਨਿਭਾਈ | ਇਸੇ ਤਰ੍ਹਾਂ ਉਹਨਾ ਪਾਰਟੀ ਦੇ ਸੂਬਾ ਕੌਂਸਲ ਮੈਂਬਰ, ਮੋਗਾ ਦੇ ਜ਼ਿਲ੍ਹਾ ਸਕੱਤਰ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਸਕੱਤਰ ਆਦਿ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਾਰੀ ਜ਼ਿੰਦਗੀ ਲੋਕ ਘੋਲਾਂ ਦੇ ਲੇਖੇ ਲਾਈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਦੀ ਅਗਵਾਈ ਹੇਠ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਧੂੜਕੋਟ, ਕੌਮੀ ਕੌਂਸਲ ਮੈਂਬਰ ਨਰਿੰਦਰ ਕੌਰ ਸੋਹਲ, ਮਹਿੰਦਰ ਸਿੰਘ ਧੂੜਕੋਟ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਸੁਖਦੇਵ ਭੋਲਾ, ਮਹਿੰਦਰ ਸਿੰਘ ਧੂੜਕੋਟ, ਗੁਰਦਿੱਤ ਸਿੰਘ ਦੀਨਾ ਆਦਿ ਨੇ ਸੀ ਪੀ ਆਈ ਦਾ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਸੂਰਤ ਸਿੰਘ ਧਰਮਕੋਟ, ਪ੍ਰਗਟ ਸਿੰਘ ਬੱਧਨੀ, ਹਰਦਿਆਲ ਸਿੰਘ ਘਾਲੀ, ਜਗਸੀਰ ਸਿੰਘ ਧੂੜਕੋਟ, ਬੂਟਾ ਸਿੰਘ ਰਾਊਕੇ, ਮੰਗਤ ਰਾਏ, ਪਰਮਜੀਤ ਕੌਰ ਧਰਮਕੋਟ, ਕੇਵਲ ਸਿੰਘ ਰਾਊਕੇ, ਬਲਰਾਜ ਸਿੰਘ ਬੱਧਨੀ, ਸਵਰਨ ਸਿੰਘ ਮਧੇਕੇ, ਸਿਕੰਦਰ ਸਿੰਘ ਮਧੇਕੇ ਤੇ ਚਰੰਜੀ ਲਾਲ ਨੇ ਕੁਲ ਹਿੰਦ ਕਿਸਾਨ ਸਭਾ ਦਾ ਝੰਡਾ ਪਾ ਕੇ ਸਨਮਾਨ ਭੇਟ ਕੀਤਾ |
ਇਸ ਮੌਕੇ ਦੇਵਰਾਜ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਰਣਸੀਂਹ, ਡਾ. ਮਲਕੀਤ ਸਿੰਘ ਜੱਸਲ, ਸਾਧੂ ਸਿੰਘ ਡੀ ਪੀ, ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰ, ਬਲਦੇਵ ਸਿੰਘ ਸੜਕਨਾਮਾ, ਪ੍ਰੋਫੈਸਰ ਨਿਰਮਲ ਜੌੜਾ, ਜਥੇਦਾਰ ਬੂਟਾ ਸਿੰਘ ਰਣਸੀਂਹ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ, ਪਰਮਜੀਤ ਸਿੰਘ ਨੰਗਲ, ਜਗਦੀਪ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਜੌਲੀ, ਹਰੀ ਸਿੰਘ ਖਾਈ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ, ਗੁਰਦੇਵ ਸਿੰਘ ਕਿਰਤੀ, ਲਛਮਣ ਸਿੰਘ ਸੈਦੋਕੇ, ਮਹਿੰਦਰ ਸਿੰਘ ਤਖਤੂਪੁਰਾ, ਡਾਕਟਰ ਫ਼ਕੀਰ ਮੁਹੰਮਦ, ਰਾਜਵਿੰਦਰ ਰੌਂਤਾ (ਪੱਤਰਕਾਰ), ਡਾਕਟਰ ਦਵਿੰਦਰ ਗਿੱਲ ਅਤੇ ਵਿਦਿਆਰਥੀ ਆਗੂ ਸਵਰਾਜ ਸਿੰਘ ਖੋਸਾ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਡਾ. ਮਨਜੀਤ ਸਿੰਘ, ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਦਰਸ਼ਨ ਸਿੰਗਲਾ, ਮਨਜੀਤ ਸਿੰਘ ਜੈਦ, ਡਾ. ਹਰੀ ਚੰਦ ਨੰਗਲ, ਡਾ. ਗੁਰਬਾਜ਼ ਸਿੰਘ, ਡਾ. ਗੁਰਵਿੰਦਰ ਸਿੰਘ ਸੰਧੂ, ਡਾ. ਧਰਮਵੀਰ ਸਿੰਘ, ਡਾ. ਗੁਰਮਿੰਦਰ ਸਿੰਘ, ਡਾ. ਹਰਿੰਦਰ ਸ਼ਰਮਾ, ਡਾ. ਸੁਖਦੇਵ ਸਿੰਘ, ਮਲਕੀਤ ਸਿੰਘ ਬੁਰਜ ਹਮੀਰਾ, ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾ, ਡਾ. ਤਨਵੀਰ ਸਿੰਘ, ਦਰਸ਼ਨ ਸਿੰਘ ਜੌੜਾ, ਸਤਨਾਮ ਸਿੰਘ ਨੀਟੂ, ਬਲਜੀਤ ਗਰਚਾ, ਹਰਬੰਸ ਲਾਲ ਭਾਗੀਕੇ, ਗੁਰਸੇਵਕ ਸਿੰਘ ਘੜਿਆਲ, ਦਵਿੰਦਰ ਸਿੰਘ ਗਿਲ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਗਿਆਨੀ ਜੀ ਦੀ ਅੰਤਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ | ਗਿਆਨੀ ਜੀ ਇਲਾਕੇ ਦੇ ਨਾਮਵਰ ਡਾ. ਇਕਬਾਲ ਸਿੰਘ ਜੌੜਾ ਦੇ ਤਾਇਆ ਜੀ ਸਨ | ਡਾਕਟਰ ਨਵਦੀਪ ਜੌੜਾ ਤੇ ਡਾਕਟਰ ਸੰਦੀਪ ਜੌੜਾ ਨੇ ਉਹਨਾ ਦੀ ਅਰਥੀ ਨੂੰ ਅਗਨੀ ਦਿਖਾਈ |

LEAVE A REPLY

Please enter your comment!
Please enter your name here