ਵੱਖ-ਵੱਖ ਰੰਗ ਬਿਖੇਰਦਾ ਡੂੰਘੀ ਛਾਪ ਛੱਡੇਗਾ ਇਸ ਵਾਰ ਦਾ ‘ਮੇਲਾ ਗ਼ਦਰੀ ਬਾਬਿਆਂ ਦਾ’

0
287

ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 31ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਉਸ ਵਕਤ ਹੋ ਰਿਹਾ ਹੈ, ਜਦੋਂ ਇਕ ਪਾਸੇ ਹਿੰਦੋਸਤਾਨ ਦੇ ਕੁਝ ਘਰਾਣਿਆਂ ਦੇ ਮੁਨਾਫ਼ੇ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਕਰੋੜਾਂ ਲੋਕ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵੀ ਵਾਂਝੇ ਹੋ ਰਹੇ ਹਨ | ਇਕ ਰਿਪੋਰਟ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਕੁਝ ਘਰਾਣਿਆਂ ਦੀ ਦੌਲਤ ਵਿਚ ਦਸ ਗੁਣਾ ਵਾਧਾ ਹੋਇਆ ਹੈ |
ਦੇਸ਼ ਦੇ ਹਾਕਮ ਆਰਥਕ ਤੰਗੀਆਂ ਦੇ ਬੋਝ ਹੇਠ ਪਿਸ ਰਹੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੇ ਅਸਲ ਹੱਲ ਦੱਸਣ ਦੀ ਥਾਂ ਉਹਨਾਂ ਨੂੰ ਮਜ਼ਹਬੀ ਕੱਟੜਤਾ ਦੇ ਰਾਹ ਤੋਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਰਹੇ ਹਨ | ਹਿੰਦੋਸਤਾਨੀ ਰਾਜ ਦਾ ਖਰੀਦਿਆ ਹੋਇਆ ਮੀਡੀਆ ਦਿਨ-ਰਾਤ ਹਿੰਦੂ-ਮੁਸਲਿਮ ਡਿਬੇਟ ਕਰਨ ਵਿੱਚ ਰੁਝਾ ਹੋਇਆ ਹੈ | ਸੋਸ਼ਲ ਮੀਡੀਆ ਉੱਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਖੇਡ ਖੇਡੀ ਜਾ ਰਹੀ ਹੈ | ਤਰ੍ਹਾਂ-ਤਰ੍ਹਾਂ ਦੇ ਆਈ ਟੀ ਸੈੱਲ ਤੇ ਉਹਨਾਂ ਦੇ ਅਸਲ/ ਫ਼ੇਕ ਖਾਤੇ ਆਮ ਲੋਕਾਂ ਨੂੰ ਸਭ ਤਰ੍ਹਾਂ ਦਾ ਝੂਠ ਤੂਫ਼ਾਨ ਪਰੋਸ ਕੇ ਵਰਗਲਾਉਣ ਦਾ ਅਸਫਲ ਯਤਨ ਕਰ ਰਹੇ ਹਨ | ਇਸ ਸਭ ਕਾਸੇ ਦੇ ਬਾਵਜੂਦ ਹਾਕਮ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਏਜੰਡੇ ਉੱਤੇ ਕਾਮਯਾਬ ਨਹੀਂ ਹੋ ਰਹੇ | ਇਸ ਦਾ ਮੁੱਖ ਕਾਰਨ ਹਿੰਦੁਸਤਾਨ ਦੀ ਆਜ਼ਾਦੀ ਸੰਗਰਾਮ ਲਈ ਚੱਲੀਆਂ ਵੱਖ-ਵੱਖ ਇਨਕਲਾਬੀ ਲਹਿਰਾਂ ਨੇ ਅਵਾਮ ਦੇ ਮਨ-ਮਸਤਕ ਉੱਤੇ ਆਪਣੀ ਡੂੰਘੀ ਛਾਪ ਛੱਡੀ ਹੋਈ ਹੈ | ਅੱਜ ਵੀ ਜਦੋਂ ਮੁਲਕ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੇ ਹਕੂਮਤ ਅੱਗੇ ਗੋਡੇ ਟੇਕ ਦਿੱਤੇ ਹਨ ਤਾਂ ਖੱਬੇ-ਪੱਖੀ ਲੋਕ/ ਲੇਖਕ/ ਚਿੰਤਕ/ ਕਾਰਕੁਨ ਹਕੂਮਤ ਦੀਆਂ ਕੋਝੀਆਂ ਨੀਤੀਆਂ ਦਾ ਡਟ ਕੇ ਵਿਰੋਧ ਕਰ ਰਹੇ ਹਨ | ਬੇਸ਼ੱਕ ਉਨਾਂ ਨੂੰ ਇਸ ਲੜਾਈ ਦਾ ਖਮਿਆਜ਼ਾ ਜੇਲ੍ਹਾਂ ਵਿਚ ਬੰਦ ਹੋ ਕੇ ਭੁਗਤਣਾ ਪੈ ਰਿਹਾ ਹੈ | ਭੀਮਾ ਕੋਰੇਗਾਉਂ ਜਿਹੇ ਕੇਸਾਂ ਅੰਦਰ ਫਸਾ ਕੇ ਕਿੰਨੇ ਹੀ ਬੁੱਧੀਜੀਵੀਆਂ ਕੋਲੋਂ ਆਜ਼ਾਦ ਜੀਵਨ ਦਾ ਹੱਕ ਖੋਹ ਲਿਆ ਗਿਆ ਹੈ | ਕਾਨੂੰਨੀ ਤੌਰ ‘ਤੇ ਸਜ਼ਾਵਾਂ ਪੂਰੀਆਂ ਕਰਨ ਵਾਲੇ ਲੋਕਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ |
ਰੰਗ-ਬਰੰਗੀਆਂ ਲਾਈਟਾਂ ਨਾਲ ਜਗਮਗਾ ਰਿਹਾ ਦੇਸ਼ ਭਗਤ ਯਾਦਗਾਰ ਹਾਲ, ਗ਼ਦਰ ਪਾਰਟੀ ਦੇ ਝੰਡਿਆਂ ਨਾਲ ਸਜਿਆ ਪੁਸਤਕ ਪ੍ਰਦਰਸ਼ਨੀ ਵਾਲਾ ਪਾਰਕ, ਰੰਗ-ਬਰੰਗੇ ਪਰਦਿਆਂ ਨਾਲ ਸਜੇ ਪੰਡਾਲ, ਝੰਡੇ ਦੇ ਗੀਤ ਦੀ ਤਿਆਰੀ ਲਈ ਕੰਪਲੈਕਸ ਅੰਦਰ 100 ਤੋਂ ਵੱਧ ਜੁੜੇ ਕਲਾਕਾਰ, ਪੁਸਤਕ ਪ੍ਰਦਰਸ਼ਨੀ ਲਈ ਪ੍ਰਕਾਸ਼ਕ/ ਵਿਕਰੇਤਾਵਾਂ ਦੀ ਆਮਦ, ਲੇਖਕਾਂ ਵੱਲੋਂ ਆਪਣੀਆਂ ਕਿਤਾਬਾਂ ਰਿਲੀਜ਼ ਕਰਨ ਹਿੱਤ ਮੈਨੇਜਮੈਂਟ ਨਾਲ ਰਾਬਤਾ, ਬੱਚਿਆਂ ਦੇ ਅਲੱਗ-ਅਲੱਗ ਵੰਨਗੀਆਂ ਦੇ ਮੁਕਾਬਲਿਆਂ ਲਈ ਟੀਮਾਂ ਦੀ ਐਂਟਰੀ, ਚਿੱਤਰਕਲਾ ਪ੍ਰਦਰਸ਼ਨੀ ਲਈ ਹੋ ਰਹੀ ਤਿਆਰੀ, ਲੋਕਾਂ ਵੱਲੋਂ ਪੁੱਜ ਰਿਹਾ ਲੰਗਰ ਲਈ ਰਸਦ ਆਦਿ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਸ ਵਾਰ ਦਾ ਮੇਲਾ ਆਪਣਾ ਪੂਰਾ ਜਲੌਅ ਬਿਖੇਰੇਗਾ | ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਨੂੰ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਪ੍ਰਮੁੱਖ ਗੇਟ ਇਸ ਨਾਂਅ ‘ਤੇ ਬਣਾਇਆ ਜਾਵੇਗਾ |
ਮੇਲੇ ਦਾ ਆਗਾਜ਼ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾ ਰੌਸ਼ਨ ਕਰਕੇ ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਏਗਾ ਅਤੇ ਬੱਚਿਆਂ ਦੇ ਗਾਇਨ ਅਤੇ ਭਾਸ਼ਣ ਮੁਕਾਬਲੇ ਹੋਣਗੇ | ਮੇਲੇ ਦੇ ਦੂਜੇ ਦਿਨ 31 ਅਕਤੂਬਰ ਨੂੰ ਕੁਇਜ਼ ਮੁਕਾਬਲਾ,ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੌਨਿਹਾਲ ਸਿੰਘ, ਪੇਂਟਿੰਗ ਮੁਕਾਬਲਾ ਅਮਿਤ ਜ਼ਰਫ਼ ਨੂੰ ਸਮਰਪਤ ਹੋਵੇਗਾ | ਸ਼ਾਮ 4 ਵਜੇ ਕਵੀ ਦਰਬਾਰ ਵਿਚ ਪ੍ਰਸਿੱਧ ਕਵੀ ਆਪਣੀਆਂ ਨਵੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੋਣਗੇ | ਉਪਰੰਤ ਲੇਖਕ ਅਤੇ ਪ੍ਰਕਾਸ਼ਕਾਂ ਵੱਲੋਂ 100 ਦੇ ਕਰੀਬ ਨਵੇਂ ਟਾਈਟਲ ਇਸ ਮੌਕੇ ਰਿਲੀਜ਼ ਕੀਤੇ ਜਾਣਗੇ | ਰਾਤ ਵੇਲੇ ‘ਪੀਪਲਜ਼ ਵਾਇਸ’ ਵੱਲੋਂ ਅਜੇ ਭਾਰਦਵਾਜ ਦੀ ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਵੱਡੇ ਪਰਦੇ ‘ਤੇ ਵਿਖਾਈ ਜਾਵੇਗੀ | ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਗ਼ਦਰੀ ਝੰਡਾ ਲਹਿਰਾਉਣਗੇ ਅਤੇ ਪ੍ਰਧਾਨ ਅਜਮੇਰ ਸਿੰਘ ਅਤੇ ਐਕਟਿੰਗ ਸਕੱਤਰ ਡਾ. ਪਰਮਿੰਦਰ ਸਿੰਘ ਮੇਲੇ ਵਿਚ ਪੁੱਜੇ ਲੋਕਾਂ ਨੂੰ ਜੀ ਆਇਆਂ ਆਖਣਗੇ |
ਉਪਰੰਤ ਹਰ ਵਾਰ ਦੀ ਤਰ੍ਹਾਂ ਅਮੋਲਕ ਸਿੰਘ ਦੀ ਕਲਮ ਤੋਂ ਉਕਰਿਆ ਝੰਡੇ ਦਾ ਗੀਤ (ਉਪੇਰਾ) ‘ਗ਼ਦਰ ਦਾ ਪੈਗ਼ਾਮ : ਜਾਰੀ ਰੱਖਣਾ ਸੰਗਰਾਮ’ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ‘ਚ ਦਰਜਨਾਂ ਟੀਮਾਂ ਦੇ 100 ਦੇ ਕਰੀਬ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ | ਅੰਮਿ੍ਤਸਰ ਤੋਂ ਹਰਿੰਦਰ ਸੋਹਲ ਅਤੇ ਸਾਥੀ ਗੀਤਾਂ ਦਾ ਖ਼ੂਬਸੂਰਤ ਰੰਗ ਪੇਸ਼ ਕਰਨਗੇ | ਨਾਮਧਾਰੀ ਦਰਬਾਰ ਭੈਣੀ ਸਾਹਿਬ ਵੱਲੋਂ ਕਮਾਲ ਸਿੰਘ ਦੀ ਅਗਵਾਈ ‘ਚ ਦਰਜਨ ਦੇ ਕਰੀਬ ਗਾਇਕਾਂ ਅਤੇ ਸੰਗੀਤਕਾਰਾਂ ਦਾ ਜੱਥਾ ‘ਗ਼ਦਰੀ ਗੂੰਜਾਂ’ ਅਤੇ ਹੋਰ ਇਨਕਲਾਬੀ ਕਾਵਿ ‘ਤੇ ‘ਹੱਲਾ’ ਪੇਸ਼ ਕਰੇਗਾ | ਗੁਜਰਾਤ ਤੋਂ ਆਏ ਨਾਮਵਰ ਕਲਾਕਾਰ ਵਿਨੈ ਅਤੇ ਚਾਰੁਲ ਗੀਤਾਂ ਦੀ ਸਰਗਮ ਛੇੜਨਗੇ | ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਗੁਰਪਿੰਦਰ ਸਿੰਘ ਅਤੇ ਸਾਥੀ ਗੜ੍ਹਦੀਵਾਲਾ ਆਪਣੀਆਂ ਕਲਾਵਾਂ ਪੇਸ਼ ਕਰਨਗੇ |
ਲੇਖਕ ਅਤੇ ਸਮਾਜਕ-ਜਮਹੂਰੀ ਕਾਰਕੁਨ ਡਾ. ਨਵਸ਼ਰਨ ਅਤੇ ਡਾ. ਰਾਜ ਰਤਨ ਅੰਬੇਡਕਰ ਆਪਣੇ ਵਿਚਾਰ ਰੱਖਣਗੇ |
ਸ਼ਾਮ 4 ਤੋਂ 6 ਵਜੇ ਤੱਕ ਅਵਤਾਰ ਸਿੰਘ ਜੌਹਲ ਨੂੰ ਸਮਰਪਤ ਵਿਚਾਰ-ਚਰਚਾ ‘ਚ ਹਿਮਾਂਸ਼ੂ ਕੁਮਾਰ ਅਤੇ ਜਮਹੂਰੀ ਹੱਕਾਂ ਦੇ ਪੈਰੋਕਾਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਤੋਂ ਇਲਾਵਾ ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਡਾ. ਪਰਮਿੰਦਰ ਸ਼ਾਮਲ ਹੋਣਗੇ |
ਪਹਿਲੀ ਨਵੰਬਰ ਰਾਤ ਵੇਲੇ ਅਜੋਕਾ ਥੀਏਟਰ ਲਾਹੌਰ (ਲਹਿੰਦਾ ਪੰਜਾਬ) (ਨਾਟਕਕਾਰ ਸ਼ਾਹਿਦ ਨਦੀਮ, ਨਿਰਦੇਸ਼ਕ ਊਸ਼ਾ ਗੰਗੋਲੀ) ਵੱਲੋਂ ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’, ਸਾਂਝਾ ਵਿਹੜਾ, ਪੰਜਾਬ ਕਸੂਰ ਲਹਿੰਦਾ ਪੰਜਾਬ ਵੱਲੋਂ ਨਾਟਕ ‘ਸੰਮੀ ਦੀ ਵਾਰ’ ਨਾਟਕਕਾਰ: ਨਜ਼ਮ ਹੁਸੈਨ ਸਈਅਦ, ਨਿਰਦੇਸ਼ਕ: ਹੁਮਾ ਸਫ਼ਦਰ, ਸਹਿ-ਨਿਰਦੇਸ਼ਕ: ਹੁਸਨੈਨ, ਮੰਚ ਰੰਗਮੰਚ ਅੰਮਿ੍ਤਸਰ (ਨਾਟਕਕਾਰ ਅਤੇ ਨਿਰਦੇਸ਼ਕ: ਕੇਵਲ ਧਾਲੀਵਾਲ) ਨਾਟਕ : ਦੁਸ਼ਮਣ, ਅਦਾਕਾਰ ਮੰਚ ਮੁਹਾਲੀ (ਨਾਟਕਕਾਰ ਅਤੇ ਨਿਰਦੇਸ਼ਕ: ਡਾ. ਸਾਹਿਬ ਸਿੰਘ) ਵੱਲੋਂ ਨਾਟਕ ‘ਲੱਛੂ ਕਬਾੜੀਆ’, ਲੋਕ ਕਲਾ ਮੰਚ ਮਾਨਸਾ (ਸਰਪ੍ਰਸਤ ਮਨਜੀਤ ਅÏਲਖ) ਵੱਲੋਂ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’, ਨਾਟਕਕਾਰ ਪ੍ਰੋ. ਅਜਮੇਰ ਸਿੰਘ ਅÏਲਖ ਨਾਟਕ ਪੇਸ਼ ਕਰਨਗੇ |
ਵਿਨੈ ਅਤੇ ਚਾਰੁਲ ਅਹਿਮਦਾਬਾਦ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਹਰਿੰਦਰ ਸੋਹਲ ਅੰਮਿ੍ਤਸਰ, ਨਰਗਿਸ (ਮਾਨਵਤਾ ਕਲਾ ਮੰਚ ਨਗਰ), ਅਵਤਾਰ ਚੜਿੱਕ ਅਤੇ ਇਕਬਾਲ, (ਇਪਟਾ) ਭੰਡ ਆਏ ਮੇਲੇ ‘ਤੇ, ਗੁਰਪਿੰਦਰ ਸਿੰਘ ਅਤੇ ਸਾਥੀ ਗੜ੍ਹਦੀਵਾਲਾ, ਮਨਦੀਪ (ਦਸਤਕ ਮੰਚ), ਗੁਲਾਮ ਅਲੀ, ਧਰਮਿੰਦਰ ਮਸਾਣੀ, ਗੁਰਮੀਤ ਕੋਟ ਗੁਰੂ (ਬਠਿੰਡਾ), ਅਜਮੇਰ ਅਕਲੀਆ, ਅੰਮਿ੍ਤ ਪਾਲ ਬੰਗੇ ਬਠਿੰਡਾ ਗੀਤ-ਸੰਗੀਤ ਪੇਸ਼ ਕਰਨਗੇ |

LEAVE A REPLY

Please enter your comment!
Please enter your name here