ਮੋਦੀ ਸਰਕਾਰ ਦੀਆਂ ਨੀਤੀਆਂ ਦੇਸ਼ ਵੇਚਣ ਵਾਲੀਆਂ : ਧਾਲੀਵਾਲ

0
245

ਸੰਗਰੂਰ (ਪ੍ਰਵੀਨ ਸਿੰਘ)-ਸੁਤੰਤਰ ਭਵਨ ਸੰਗਰੂਰ ਵਿਖੇ ਸੀ.ਪੀ.ਆਈ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਵਿੱਚ ਪਾਰਟੀ ਦੀ 24ਵੀਂ ਕਾਨਫਰੰਸ ਦੀ ਰਿਪੋਰਟਿੰਗ ਸੂਬਾਈ ਆਗੂਆਂ ਵੱਲੋਂ ਪੇਸ਼ ਕੀਤੀ ਗਈ | ਜ਼ਿਲ੍ਹਾ ਕੌਂਸਲ ਦੀ ਪ੍ਰਧਾਨਗੀ ਹਰਨੇਕ ਸਿੰਘ ਬਮਾਲ ਵੱਲੋਂ ਕੀਤੀ ਗਈ | ਇਸ ਵਿੱਚ ਮੁੱਖ ਬੁਲਾਰੇ ਨੈਸ਼ਨਲ ਕੌਂਸਲ ਦੇ ਮੈਂਬਰ ਸਾਥੀ ਜਗਰੂਪ ਸਿੰਘ ਤੇ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਪਾਰਟੀ ਦੀ 24ਵੀਂ ਕਾਨਫਰੰਸ ਬਾਰੇ ਵਿਸਥਾਰ ਜਾਣਕਾਰੀ ਦਿੱਤੀ | ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦੇਸ਼ ਨੂੰ ਵੇਚਣ ਵਾਲੀਆਂ, ਰੁਜ਼ਗਾਰ ਖੋਹਣ ਅਤੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਅਧੀਨ ਕਰਕੇ ਵੇਚਣ ਵੱਲ ਜਾ ਰਹੀ ਹੈ | ਉਹਨਾਂ ਕਿਹਾ ਕਿ ਕੋਈ ਸੈਕਟਰ ਲਗਾ ਲਓ ਉਸ ਵਿੱਚ ਕਿਰਤੀਆਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ | ਅਦਾਰਿਆਂ ਨੂੰ ਬੰਦ ਕਰਨ ਦੀ ਪੱਕੇ ਮੁਲਾਜ਼ਮਾਂ ਦੀ ਭਰਤੀ ਦੀ ਥਾਂ ਕੰਟਰੈਕਟ ਅਤੇ ਕਈ ਹੋਰ ਨਾਵਾਂ ਵਿੱਚ ਰੱਖ ਕੇ ਅਦਾਰਿਆਂ ਨੂੰ ਜਦੋਂ ਮਰਜ਼ੀ ਬੰਦ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ |
ਕਾਮਰੇਡ ਜਗਰੂਪ ਸਿੰਘ ਮੈਂਬਰ ਨੈਸ਼ਨਲ ਕੌਂਸਲ ਨੇ ਰਿਪੋਰਟਿੰਗ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਰੁਜ਼ਗਾਰ ਖੋਹਣ ਵੱਲ ਜਾ ਰਹੀ ਹੈ | ਉਹਨਾਂ ਕਿਹਾ ਕਿ ਬੇਰੁਜ਼ਗਾਰੀ ਦੀ ਦਰ 45 ਸਾਲਾਂ ਵਿੱਚ ਸਭ ਤੋਂ ਵੱਧ ਸਿਖਰਾਂ ‘ਤੇ ਪਹੁੰਚੀ ਹੈ | ਉਹਨਾਂ ਕਿਹਾ ਕਿ ਕੋਈ ਵੀ ਸਕੀਮ ਜਾਂ ਪਾਲਿਸੀ ਕੇਂਦਰ ਸਰਕਾਰ ਦੀ ਅਜਿਹੀ ਨਹੀਂ ਹੈ ਜਿਹੜੀ ਆਮ ਲੋਕਾਂ ਦੇ ਹਿੱਤਾਂ ਵਿੱਚ ਹੋਵੇ | ਉਹਨਾਂ ਇਹ ਵੀ ਕਿਹਾ ਕਿ ਦੇਸ਼ ਅੰਦਰ ਧਾਰਮਿਕ ਅਡੰਬਰਵਾਦ ਫੈਲਾ ਕੇ ਨੋਟਾਂ ‘ਤੇ ਕੋਈ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀ ਫੋਟੋ ਲਾਉਣ ਦੀ ਗੱਲ ਕਰਨ ਲੱਗਾ ਤੇ ਕੋਈ ਕੁਝ ਹੋਰ ਕਰਨ ਲੱਗਾ ਤਾਂ ਜੋ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭੜਕਾਅ ਕੇ ਹੋਰ ਰਸਤੇ ਪਾਇਆ ਜਾ ਸਕੇ | ਉਹਨਾਂ ਕਿਹਾ ਕਿ ਇਸ ਪਾਰਟੀ ਦੇ 24ਵੀਂ ਕਾਨਫਰੰਸ ਵਿੱਚ ਖੱਬੇਪੱਖੀ ਵਿਚਾਰਾਂ ਦੇ ਲੋਕਾਂ ਨੂੰ ਇੱਕਜੁੱਟ ਕਰਕੇ ਖੱਬੀ ਲਹਿਰ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ | ਇਸ ਸਮੇਂ ਹਰਨੇਕ ਸਿੰਘ ਬਮਾਲ ਨੇ ਕਾਰਜਕਾਰਨੀ ਦੇ 5 ਨਵੇਂ ਸਾਥੀ ਜਿਹਨਾਂ ਵਿੱਚ ਨਵਜੀਤ ਸਿੰਘ ਸੰਗਰੂਰ, ਗੁਰਮੁੱਖ ਸਿੰਘ, ਗੁਰਮੀਤ ਸਿੰਘ ਘੋੜੇਨਬ, ਦਿਨੇਸ਼ ਸਿੰਘ, ਰੂਪ ਸਿੰਘ ਮਨਿਆਣਾ ਨੂੰ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ ਹੈ | ਕਾ. ਸੁਖਦੇਵ ਸ਼ਰਮਾ ਵੱਲੋਂ ਕਾਰਜਕਾਰਨੀ ਦਾ ਪੈਨਲ ਵੀ ਪੇਸ਼ ਕੀਤਾ ਗਿਆ | ਜਿਸ ਵਿੱਚ ਸੁਖਦੇਵ ਸ਼ਰਮਾ, ਭਰਪੂਰ ਸਿੰਘ ਬੁਲਾਂਪੁਰ, ਰਣਜੀਤ ਸਿੰਘ, ਸੰਪੂਰਨ ਸਿੰਘ, ਲੀਲੇ ਖਾਂ, ਸੁਰਿੰਦਰ ਭੈਣੀ, ਗੁਰਮੁੱਖ ਸਿੰਘ, ਨਵਜੀਤ ਸਿੰਘ ਤੇ ਬਲਵਿੰਦਰ ਸਿੰਘ ਦੇ ਅਧਾਰਿਤ ਨਾਂਅ ਪੇਸ਼ ਕੀਤੇ ਗਏ ਤੇ ਪ੍ਰਵਾਨਗੀ ਦਿੱਤੀ ਗਈ |

LEAVE A REPLY

Please enter your comment!
Please enter your name here