ਨਾਅਰਿਆਂ ਦੀ ਗੂੰਜ ਨਾਲ ਕਾਮਰੇਡ ਜਗਜੀਤ ਸਿੰਘ ਔਜਲਾ ਨੂੰ ਅੰਤਮ ਵਿਦਾਇਗੀ

0
247

ਧਾਰੀਵਾਲ, (ਮਨਦੀਪ ਸਿੰਘ ਵਿੱਕੀ)- ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਕੌਂਸਲ ਮੈਂਬਰ ਤੇ ਬਲਾਕ ਗੁਰਦਾਸਪੁਰ ਦੇ ਸਾਬਕਾ ਸਕੱਤਰ ਕਾਮਰੇਡ ਜਗਜੀਤ ਸਿੰਘ ਔਜਲਾ ਦੀ ਮਿ੍ਤਕ ਦੇਹ ਦਾ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਔਜਲਾ (ਗੁਰਦਾਸਪੁਰ) ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ | ਕਾਮਰੇਡ ਜਗਜੀਤ ਸਿੰਘ ਔਜਲਾ ਦੀ ਅੰਤਮ ਵਿਦਾਇਗੀ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ, ਸੀ ਪੀ ਆਈ ਜ਼ਿਲ੍ਹਾ ਗੁਰਦਾਸਪੁਰ ਦੇ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਸਾਬਕਾ ਜ਼ਿਲ੍ਹਾ ਸਕੱਤਰ ਕਾਮਰੇਡ ਬਲਬੀਰ ਸਿੰਘ ਕੱਤੋਵਾਲ, ਕਾਮਰੇਡ ਜਰਨੈਲ ਸਿੰਘ ਸੰਧੂ ਸਮੇਤ ਕਈ ਸਾਥੀਆਂ ਵੱਲੋਂ ਉਨ੍ਹਾਂ ਦੀ ਮਿ੍ਤਕ ਦੇਹ ਉੱਪਰ ਪਾਰਟੀ ਦਾ ਲਾਲ ਝੰਡਾ ਪਾਇਆ ਗਿਆ | ਇਸ ਮੌਕੇ ਹਾਜ਼ਰ ਕਾਮਰੇਡਾਂ ਨੇ ਕਾਮਰੇਡ ਜਗਜੀਤ ਸਿੰਘ ਔਜਲਾ ਅਮਰ ਰਹੇ ਆਦਿ ਨਾਅਰੇ ਲਗਾਉਂਦਿਆਂ ਅੰਤਮ ਵਿਦਾਇਗੀ ਦਿੱਤੀ |
ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰਨ ਸਮੇਂ ਉਨ੍ਹਾਂ ਦੇ ਭਰਾ ਰਜਿੰਦਰ ਸਿੰਘ ਔਜਲਾ (ਕਨੇਡਾ) ਤੇ ਐਡਵੋਕੇਟ ਦਵਿੰਦਰ ਸਿੰਘ ਔਜਲਾ ਨੇ ਅਗਨੀ ਭੇਟ ਕੀਤੀ | ਇਸ ਮੌਕੇ ਕਾਮਰੇਡ ਹਰਚਰਨ ਸਿੰਘ ਪਿੰਕਾ, ਕਾਮਰੇਡ ਗੁਰਦੀਪ ਸਿੰਘ ਕਲੀਚਪੁਰ, ਕਾਮਰੇਡ ਕਿਸ਼ਨ ਚੰਦ ਬਲਵੰਡਾ, ਕਾਮਰੇਡ ਜਸਬੀਰ ਸਿੰਘ ਕੱਤੋਵਾਲ, ਸੇਵਾਮੁਕਤ ਐੱਸ ਐੱਸ ਪੀ ਜਗਜੀਤ ਸਿੰਘ ਭਗਤਾਨਾ, ਸਾਬਕਾ ਐਸ ਐਸ ਬੋਰਡ ਮੈਂਬਰ ਪੰਜਾਬ ਬਾਊ ਮੁਨੱਵਰ ਮਸੀਹ, ਸੇਵਾਮੁਕਤ ਐਕਸੀਅਨ ਹਰਸਿਮਰਨ ਸਿੰਘ ਰਿਆੜ, ਸੇਵਾਮੁਕਤ ਨਾਇਬ ਤਹਿਸੀਲਦਾਰ ਯਸ਼ਪਾਲ ਕੁੰਡਲ, ਸੇਵਾਮੁਕਤ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ, ਡਾ. ਅਰਵਿੰਦ ਕਾਲੀਆ ਤੇ ਡਾ. ਆਂਚਲ ਕਾਲੀਆ ਬਟਾਲਾ, ਜਥੇਦਾਰ ਹਰਬੰਸ ਸਿੰਘ ਸਿੱਧਵਾਂ, ਸਾਬਕਾ ਕੌਂਸਲਰ ਰਘਬੀਰ ਸਿੰਘ, ਸਾਬਕਾ ਕੌਂਸਲਰ ਵਿਕਾਸ ਗੁਪਤਾ, ਜਗਤਾਰ ਸਿੰਘ ਸਿੱਧਵਾਂ, ਆਮ ਆਦਮੀ ਪਾਰਟੀ ਆਗੂ ਹਨੀ ਬਹਿਲ, ਸੀਨੀਅਰ ਐਡਵੋਕੇਟ ਪ੍ਰਣਵ ਸ਼ਰਮਾ, ਸੇਵਾਮੁਕਤ ਸੁਪਰਡੈਂਟ ਪਤਵਿੰਦਰ ਸਿੰਘ ਲੇਹਲ, ਐਡਵੋਕੇਟ ਰਾਕੇਸ਼ ਰਣੀਆ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਐਡਵੋਕੇਟ ਨਰਪਿੰਦਰਪਾਲ ਸਿੰਘ ਲੇਹਲ, ਐਡਵੋਕੇਟ ਸੁਖਦੇਵ ਸਿੰਘ ਵਾਹਲਾ, ਐਡਵੋਕੇਟ ਜਸਵੰਤ ਸਿੰਘ ਸੈਣੀ, ਐਡਵੋਕੇਟ ਰਾਜਪਾਲ ਸਿੰਘ, ਐਡਵੋਕੇਟ ਸਵਤੰਤਰਬੀਰ ਸਿੰਘ ਰਿਆੜ, ਐਡਵੋਕੇਟ ਬਖਸ਼ੀਸ਼ ਸਿੰਘ ਔਜਲਾ, ਐਡਵੋਕੇਟ ਜਰਨੈਲ ਸਿੰਘ ਔਜਲਾ, ਐਡਵੋਕੇਟ ਨਰੇਸ਼ ਸਿੰਘ ਠਾਕੁਰ, ਐਡਵੋਕੇਟ ਪੰਕਜ ਤਿਵਾੜੀ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਰਣਜੀਤ ਸਿੰਘ ਬੱਗਾ ਕਨੇਡਾ, ਸਰਪੰਚ ਗੁਰਮੇਜ ਸਿੰਘ ਭੱਟੀ, ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਲੱਕੀ, ਸਰਪੰਚ ਕੁਲਵਿੰਦਰ ਸਿੰਘ ਹਯਾਤ ਨਗਰ, ਕਾਮਰੇਡ ਸੁਭਾਸ਼ ਕੈਰੇ, ਕਾਮਰੇਡ ਤਰਲੋਕ ਸਿੰਘ ਰਾਊਵਾਲ, ਡਾ. ਰਾਕੇਸ਼ ਕਾਲੀਆ ਕਾਦੀਆਂ, ਕਾਮਰੇਡ ਮਨਜੀਤ ਸਿੰਘ ਕਾਹਨੂੰਵਾਨ, ਕਾਮਰੇਡ ਬਲਦੇਵ ਸਿੰਘ ਖਹਿਰਾ, ਕਾਮਰੇਡ ਜਗਜੀਤ ਸਿੰਘ ਅਲੂਣਾ, ਕਾਮਰੇਡ ਬਲਦੇਵ ਸਿੰਘ ਹਰਚੋਵਾਲ, ਕਾਮਰੇਡ ਰਣਜੀਤ ਸਿੰਘ ਡੋਗਰਮਹੇਸ, ਕਾਮਰੇਡ ਸੁਰਿੰਦਰ ਸਿੰਘ ਕਾਹਲੋਂ ਕਲੀਚਪੁਰ ਆਦਿ ਤੋਂ ਇਲਾਵਾ ਪਤਨੀ ਕੁਲਦੀਪ ਕੌਰ ਔਜਲਾ, ਪੁੱਤਰ ਨਵਤੇਜ ਸਿੰਘ ਔਜਲਾ, ਦੋ ਬੇਟੀਆਂ ਜਤਿੰਦਰ ਕੌਰ ਤੇ ਅਮਰਦਿੰਰ ਕੌਰ, ਭਰਾ ਰਘਬੀਰ ਸਿੰਘ ਔਜਲਾ, ਰਜਿੰਦਰ ਸਿੰਘ ਔਜਲਾ ਤੇ ਐਡਵੋਕੇਟ ਦਵਿੰਦਰ ਸਿੰਘ ਔਜਲਾ, ਹਰਿੰਦਰ ਸਿੰਘ ਔਜਲਾ, ਹਰਚਰਨ ਸਿੰਘ ਔਜਲਾ, ਆਦੇਸ ਪ੍ਰਤਾਪ ਸਿੰਘ ਔਜਲਾ ਆਦਿ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਵੀ ਇਲਾਕਾ ਭਰ ਤੋਂ ਧਾਰਮਿਕ, ਸਮਾਜਸੇਵੀ ਅਤੇ ਰਾਜਨੀਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਆਗੂਆਂ ਨੇ ਕਾਮਰੇਡ ਜਗਜੀਤ ਸਿੰਘ ਔਜਲਾ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ |

LEAVE A REPLY

Please enter your comment!
Please enter your name here