ਕਸ਼ਮੀਰ ‘ਚ ਬਰਫ਼ਬਾਰੀ

0
259

ਜੰਮੂ ਕਸ਼ਮੀਰ : ਉੱਤਰ ਭਾਰਤ ‘ਚ ਹਲਕੀ-ਹਲਕੀ ਠੰਢ ਸ਼ੁਰੂ ਹੋਣ ਲੱਗੀ ਹੈ | ਦੀਵਾਲੀ ਤੋਂ ਬਾਅਦ ਮੌਸਮ ‘ਚ ਬਦਲਾਅ ਦਿਖਾਈ ਦੇ ਰਿਹਾ ਹੈ | ਪਹਾੜੀ ਸੂਬਿਆਂ ‘ਚ ਬਰਫ਼ਬਾਰੀ ਕਾਰਨ ਦੋਹਰੀ ਮਾਰ ਪੈ ਰਹੀ ਹੈ | ਉੱਧਰ ਦੱਖਣ ਦੇ ਸੂਬਿਆਂ ‘ਚ ਬਾਰਿਸ਼ ਨੇ ਆਫ਼ਤ ਮਚਾਈ ਹੋਈ ਹੈ | ਮੌਸਮ ਵਿਭਾਗ ਨੇ ਕਿਹਾ ਕਿ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਿਟਸਤਾਨ, ਹਿਮਾਚਲ ਪ੍ਰਦੇਸ਼ ‘ਚ 6 ਅਤੇ 7 ਨਵੰਬਰ ਨੂੰ ਬਾਰਿਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ | ਇਸ ਨਾਲ ਇਲਾਕੇ ‘ਚ ਠੰਢ ਵਧਣ ਦੀ ਸੰਭਾਵਨਾ ਹੈ | ਉਤਰਾਖੰਡ ‘ਚ ਛੇ ਅਤੇ ਸੱਤ ਨੂੰ ਬਰਫ਼ਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ | ਉਥੇ ਹੀ ਪੰਜਾਬ ‘ਚ 6 ਨਵੰਬਰ ਨੂੰ ਬਾਰਿਸ਼ ਦੀ ਭਵਿੱਖ ਕੀਤੀ ਗਈ ਹੈ | ਉਥੇ ਹੀ ਰਾਜਧਾਨੀ ਦਿੱਲੀ ‘ਚ ਵਾਯੂ ਗੁਣਵੱਤਾ ਗੰਭੀਰ ਸ਼ੇ੍ਰਣੀ ‘ਚ ਬਣੀ ਹੋਈ ਹੈ, ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ‘ਚ ਵਾਯੂ ਗੁਣਵੱਤਾ 408 ਦਰਜ ਕੀਤਾ ਗਿਆ |

LEAVE A REPLY

Please enter your comment!
Please enter your name here