ਵਿਗਿਆਨਕ ਸਰਵੇਖਣ ਦੀ ਮੰਗ ‘ਤੇ ਹੁਣ 21 ਨੂੰ ਹੋਵੇਗੀ ਸੁਣਵਾਈ

0
233

ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਕੰਪਲੈਕਸ ਦੀ ਕਾਰਬਨ ਡੇਟਿੰਗ ਸਮੇਤ ਵਿਗਿਆਨਕ ਸਰਵੇਖਣ ਕਰਾਉਣ ਦੀ ਮੰਗ ‘ਚ ਦਾਖਲ ਪਟੀਸ਼ਨ ਨੂੰ ਸੁਣਵਾਈ ਲਈ ਹੁਣ 21 ਨਵੰਬਰ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ | ਨਾਲ ਹੀ ਸੂਬਾ ਸਰਕਾਰ ਸਮੇਤ ਵਿਰੋਧੀ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ | ਪਟੀਸ਼ਨ ‘ਚ ਆਰਕੋਲਾਜੀਕਲ ਸਰਵੇ ਆਫ ਇੰਡੀਆ, ਉੱਤਰ ਪ੍ਰਦੇਸ਼ ਸਰਕਾਰ ਸਮੇਤ ਹੋਰਨਾਂ ਨੂੰ ਪੱਖ ਬਣਾਇਆ ਗਿਆ ਹੈ | ਪਟੀਸ਼ਨ ‘ਚ ਵਕੀਲ ਹਰੀਸ਼ੰਕਰ ਜੈਨ ਤੇ ਵਿਸ਼ਨੂੰ ਸ਼ੰਕਰ ਜੈਨ ਨੇ ਬਹਿਸ ਕੀਤੀ | ਉਨ੍ਹਾਂ ਕਿਹਾ ਕਿ ਵਿਗਿਆਨਕ ਸਰਵੇਖਣ ਹੋਣ ਨਾਲ ਗਿਆਨਵਾਪੀ ਕੰਪਲੈਕਸ ‘ਚ ਮਿਲੇ ਸ਼ਿਵਲਿੰਗ ਸਮੇਤ ਹੋਰਨਾਂ ਧਾਰਮਕ ਉਸਾਰੀਆਂ ਦੀ ਸਹੀ ਜਾਣਕਾਰੀ ਮਿਲ ਸਕੇਗੀ ਕਿ ਉਥੋਂ ਮਿਲੇ ਸ਼ਿਵਲਿੰਗ, ਮੂਰਤੀਆਂ ਤੇ ਧਾਰਮਕ ਚੀਜ਼ਾਂ ਕਿੰਨੀਆਂ ਪੁਰਾਣੀਆਂ ਹਨ | ਅਦਾਲਤ ਨੇ ਸਾਰੀਆਂ ਛੇ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਹਫਤੇ ‘ਚ ਜਵਾਬ ਦਾਖਲ ਕਰਨ ਲਈ ਕਿਹਾ ਹੈ | ਪਟੀਸ਼ਨਕਰਤਾ ਨੇ ਜ਼ਿਲ੍ਹਾ ਅਦਾਲਤ ਵਾਰਾਨਸੀ ‘ਚ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਕਰਾਉਣ ਦੀ ਮੰਗ ਲਈ ਅਰਜ਼ੀ ਦਾਖਲ ਕੀਤੀ ਸੀ | ਜ਼ਿਲ੍ਹਾ ਅਦਾਲਤ ਨੇ ਇਹ ਕਹਿੰਦੇ ਹੋਏ ਅਰਜ਼ੀ 14 ਅਕਤੂਬਰ ਨੂੰ ਖਾਰਜ ਕਰ ਦਿੱਤੀ ਸੀ ਕਿ ਅਜਿਹਾ ਕਰਨ ਨਾਲ ਨਿਰਮਾਣ ਨੂੰ ਹਾਨੀ ਪਹੁੰਚ ਸਕਦੀ ਹੈ | ਸੁਪਰੀਮ ਕੋਰਟ ਨੇ ਕੰਪਲੈਕਸ ‘ਚ ਪੁਰਾਣੀ ਹਾਲਤ ਕਾਇਮ ਰੱਖਣ ਦਾ ਹੁਕਮ ਦਿੱਤਾ ਹੈ | ਪਟੀਸ਼ਨ ‘ਚ ਜ਼ਿਲ੍ਹਾ ਅਦਾਲਤ ਦੇ ਇਸੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ | ਦੂਜੇ ਪਾਸੇ ਹਾਈ ਕੋਰਟ ‘ਚ ਹੀ ਗਿਆਨਵਾਪੀ ਕੰਪਲੈਕਸ ਸਥਿਤ ਸ਼ਿੰਗਾਰ ਗੌਰੀ ਪੂਜਾ ਮਾਮਲੇ ‘ਚ ਸੁਣਵਾਈ ਵਕੀਲਾਂ ਦੀ ਅਪੀਲ ਤੋਂ ਬਾਅਦ ਟਾਲ ਦਿੱਤੀ ਗਈ ਹੈ | ਮਾਮਲੇ ‘ਚ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ |

LEAVE A REPLY

Please enter your comment!
Please enter your name here