ਭਾਰਤ ਤੇ ਪਾਕਿਸਤਾਨ ਸੈਮੀਫਾਈਨਲ ‘ਚ

0
293

ਮੈਲਬਰਨ : ਭਾਰਤ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜ ਗਿਆ, ਜਦੋਂ ਨੀਦਰਲੈਂਡ ਨੇ ਐਡੀਲੇਡ ‘ਚ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ | ਇਸ ਨਾਲ ਚਾਰ ਮੈਚਾਂ ‘ਚ ਛੇ ਅੰਕਾਂ ਨਾਲ ਭਾਰਤ ਸੁਪਰ 12 ਦੇ ਗਰੁੱਪ ਦੋ ‘ਚ ਸਿਖਰ ‘ਤੇ ਆ ਗਿਆ | ਦੱਖਣੀ ਅਫਰੀਕਾ ਪੰਜ ਮੈਚਾਂ ‘ਚ ਪੰਜ ਅੰਕ ਲੈ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ | ਹਾਲਾਂਕਿ ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿਚ ਪੁੱਜ ਗਿਆ ਸੀ, ਉਸ ਨੇ ਜ਼ਿੰਬਾਬਵੇ ਨੂੰ ਆਪਣੇ ਆਖਰੀ ਮੈਚ ‘ਚ 71 ਦੌੜਾਂ ਨਾਲ ਹਰਾ ਕੇ ਦਾਅਵਾ ਹੋਰ ਪੱਕਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪੰਜ ਵਿਕਟਾਂ ‘ਤੇ 186 ਦੌੜਾਂ ਬਣਾਈਆਂ | ਭਾਰਤ ਲਈ ਸੂਰਿਆ ਕੁਮਾਰ ਯਾਦਵ ਨੇ ਅਜੇਤੂ 61 ਦੌੜਾਂ ਬਣਾਈਆਂ, ਜਦਕਿ ਲੋਕੇਸ਼ ਰਾਹੁਲ ਨੇ 51 ਦੌੜਾਂ ਬਣਾਈਆਂ | ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਦੋ ਵਿਕਟਾਂ ਲਈਆਂ | ਜ਼ਿੰਬਾਬਵੇ ਦੀ ਪੂਰੀ ਟੀਮ 17. 2 ਓਵਰਾਂ ‘ਚ 115 ਦੌੜਾਂ ‘ਤੇ ਆਊਟ ਹੋ ਗਈ | ਭਾਰਤ ਦੀ ਸੈਮੀਫਾਈਨਲ ‘ਚ 10 ਨਵੰਬਰ ਨੂੰ ਟੱਕਰ ਇੰਗਲੈਂਡ ਨਾਲ ਹੋਵੇਗੀ | ਪਾਕਿਸਤਾਨ ਵੀ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪੁੱਜ ਗਿਆ | ਬੰਗਲਾਦੇਸ਼ ਨੇ 8 ਵਿਕਟਾਂ ‘ਤੇ 127 ਦੌੜਾਂ ਬਣਾਈਆਂ | ਪਾਕਿਸਤਾਨ ਨੇ 18.1 ਓਵਰਾਂ ‘ਚ 5 ਵਿਕਟਾਂ ‘ਤੇ 128 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਉਸ ਦਾ ਸੈਮੀਫਾਈਨਲ ਨਿਊ ਜ਼ੀਲੈਂਡ ਨਾਲ ਹੋਵੇਗਾ |

LEAVE A REPLY

Please enter your comment!
Please enter your name here