11.2 C
Jalandhar
Wednesday, December 7, 2022
spot_img

ਦਿਨ-ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ

ਬਠਿੰਡਾ: ਸ਼ੁੱਕਰਵਾਰ ਸ਼ਾਮ ਨੂੰ ਬਠਿੰਡਾ ਦੇ ਮੁੱਖ ਬੱਸ ਅੱਡੇ ਸਾਹਮਣੇ ਟਰੈਫਿਕ ਪੁਲਸ ਦੇ ਕੋਲ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ | ਇਹ ਘਟਨਾ ਟ੍ਰੈਫਿਕ ਪੁਲਸ ਨਾਕੇ ਅਤੇ ਅਦਾਲਤੀ ਕੰਪਲੈਕਸ ਨੇੜੇ ਵਾਪਰੀ | ਮਿ੍ਤਕ ਔਰਤ ਦੀ ਪਛਾਣ ਕੁਲਵਿੰਦਰ ਕੌਰ ਵਾਸੀ ਕੋਟਸ਼ਮੀਰ ਵਜੋਂ ਹੋਈ ਹੈ |ਕਰੀਬ 39 ਸਾਲ ਦੀ ਇਹ ਔਰਤ 2 ਨੌਜਵਾਨਾਂ ਨਾਲ ਅਦਾਲਤੀ ਕੰਪਲੈਕਸ ਦੀ ਦੀਵਾਰ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ | ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਆਇਆ ਅਤੇ ਉਸ ਦੀ ਕਿਸੇ ਗੱਲ ਨੂੰ ਲੈ ਕੇ ਉਕਤ ਔਰਤ ਨਾਲ ਬਹਿਸਬਾਜੀ ਹੋ ਗਈ | ਔਰਤ, ਮੋਟਰਸਾਈਕਲ ਸਵਾਰ ਨਾਲ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਦੋ ਗੋਲੀਆਂ ਔਰਤ ਦੀ ਛਾਤੀ ਵਿਚ ਲੱਗੀਆਂ | ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles