ਰਾਹੁਲ ਦੇ ਇੰਦੌਰ ਕਿਆਮ ਦੌਰਾਨ ਧਮਾਕਿਆਂ ਦੀ ਧਮਕੀ

0
342

ਇੰਦੌਰ (ਮੱਧ ਪ੍ਰਦੇਸ਼) : 28 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ‘ਭਾਰਤ ਜੋੜੋ ਯਾਤਰਾ’ ਦੌਰਾਨ ਇੰਦੌਰ ਦੇ ਖਾਲਸਾ ਸਟੇਡੀਅਮ ‘ਚ ਸੰਭਾਵਤ ਰਾਤਰੀ ਕਿਆਮ ਦੌਰਾਨ ਸ਼ਹਿਰ ‘ਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ | ਕਿਸੇ ਅਣਪਛਾਤੇ ਵੱਲੋਂ ਪੱਤਰ ਰਾਹੀਂ ਦਿੱਤੀ ਗਈ ਇਸ ਧਮਕੀ ‘ਤੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਸ ਮੁਤਾਬਕ ਜੂਨੀ ਇੰਦੌਰ ਇਲਾਕੇ ‘ਚ ਮਿਠਾਈ ਦੀ ਦੁਕਾਨ ਦੇ ਪਤੇ ‘ਤੇ ਕਿਸੇ ਅਣਪਛਾਤੇ ਵੱਲੋਂ ਭੇਜੇ ਗਏ ਪੱਤਰ ‘ਚ ਧਮਕੀ ਦਿੱਤੀ ਗਈ ਹੈ ਕਿ ਜੇ ਰਾਹੁਲ ਦੀ ਅਗਵਾਈ ਵਾਲੀ ਯਾਤਰਾ ਖਾਲਸਾ ਸਟੇਡੀਅਮ ‘ਚ ਰਾਤ ਲਈ ਰੁਕਦੀ ਹੈ ਤਾਂ ਸ਼ਹਿਰ ‘ਚ ਬੰਬ ਧਮਾਕੇ ਹੋ ਸਕਦੇ ਹਨ |

LEAVE A REPLY

Please enter your comment!
Please enter your name here