ਮੋਹਾਲੀ : ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੈਵੀਰ ਲਾਲਪੁਰਾ ‘ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ | ਇਹ ਹਮਲਾ ਬੀਤੇ ਦਿਨ ਕੀਤਾ ਗਿਆ |
ਇਸ ਸੰਬੰਧੀ ਨੂਰਪੁਰ ਬੇਦੀ ਥਾਣੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ | ਅਜੈਵੀਰ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਨੂੰ ਕਿਸੇ ਹੋਰ ਗੱਡੀ ਵਿੱਚ ਸਵਾਰ 2 ਬਦਮਾਸ਼ਾਂ ਵੱਲੋਂ ਘੇਰਿਆ ਗਿਆ ਅਤੇ ਟੱਕਰਾਂ ਮਾਰੀਆਂ ਗਈਆਂ ਅਤੇ ਨਾਲ ਹੀ ਹਥਿਆਰ ਵੀ ਦਿਖਾਏ ਗਏ | ਇਸ ਤੋਂ ਬਾਅਦ ਨੂਰਪੁਰ ਬੇਦੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ | ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਪਿਛਲੇ ਦਿਨੀਂ ਹੀ ਕਮਿਸ਼ਨ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ |
ਇਸ ਸੰਬੰਧੀ ਰੋਪੜ ਦੇ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲਸ ਨੇ ਕਾਰਵਾਈ ਕਰਦਿਆਂ ਨੂਰਪੁਰ ਬੇਦੀ ‘ਚ ਬਦਮਾਸ਼ਾਂ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |




