31.5 C
Jalandhar
Friday, March 29, 2024
spot_img

ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਵਧਣ ਲੱਗੀ ਠੰਢ

ਨਵੀਂ ਦਿੱਲੀ : ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀਆਂ ਇਲਾਕਿਆਂ ‘ਚ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ, ਜਿਸ ਤੋਂ ਬਾਅਦ ਜ਼ਮੀਨੀ ਇਲਾਕਿਆਂ ‘ਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਰਿਹਾ ਹੈ | ਸ਼ਨੀਵਾਰ ਸਵੇਰੇ 6.2 ਡਿਗਰੀ ਤਾਪਮਾਨ ਦੇ ਨਾਲ ਪੰਜਾਬ ਦਾ ਜਲੰਧਰ ਸਭ ਤੋਂ ਠੰਢਾ ਸ਼ਹਿਰ ਦਰਜ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 8 ਡਿਗਰੀ ਤੋਂ ਵੀ ਥੱਲੇ ਪਹੁੰਚ ਸਕਦਾ ਹੈ | ਪਹਾੜਾਂ ‘ਤੇ ਪੈ ਰਹੀ ਬਰਫ਼ਬਾਰੀ ਕਾਰਨ ਪਹਾੜੀ ਇਲਾਕਿਆਂ ਵੱਲੋਂ ਵਗਣ ਵਾਲੀਆਂ ਹਵਾਵਾਂ ਦੇ ਚਲਦੇ ਮੌਸਮ ‘ਚ ਬਦਲਾਅ ਸ਼ੁਰੂ ਹੋ ਗਿਆ ਹੈ | ਮੌਸਮ ਵਿਭਾਗ ਅਨੁਸਾਰ ਜਲੰਧਰ ਦਾ ਤਾਪਮਾਨ ਘੱਟੋ-ਘੱਟ 6.2 ਡਿਗਰੀ, ਬਠਿੰਡਾ 6.6 ਡਿਗਰੀ, ਗੁਰਦਾਸਪੁਰ 7.5 ਤੇ ਫਿਰੋਜ਼ਪੁਰ 8.8 ਡਿਗਰੀ ਦਰਜ ਕੀਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles