12.8 C
Jalandhar
Wednesday, December 7, 2022
spot_img

ਸੁੱਚਾ ਸਿੰਘ ਖੱਟੜਾ, ਪ੍ਰੋ. ਭੀਮ ਇੰਦਰ ਸਿੰਘ ਤੇ ਅਨੰਦ ਪ੍ਰਕਾਸ਼ ਸ਼ਰਮਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਨਾਮਜ਼ਦ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੁੱਚਾ ਸਿੰਘ ਖੱਟੜਾ, ਪ੍ਰੋ. ਭੀਮ ਇੰਦਰ ਸਿੰਘ ਅਤੇ ਅਨੰਦ ਪ੍ਰਕਾਸ਼ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਨਾਮਜ਼ਦ ਕੀਤਾ ਹੈ |
ਸੁੱਚਾ ਸਿੰਘ ਖੱਟੜਾ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਬਲਾਕ ਦੇ ਸਰਕਾਰੀ ਹਾਈ ਸਕੂਲ ਦਸਗਰਾਈਾ ਤੋਂ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ | ਸ੍ਰੀ ਖੱਟੜਾ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ 12 ਸਾਲ ਜਨਰਲ ਸਕੱਤਰ ਰਹੇ ਹਨ | ਜਨਰਲ ਸਕੱਤਰ ਰਹਿਣ ਤੋਂ ਇਲਾਵਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਯੂਨੀਅਨ ਦੇ ਵਾਈਸ ਚੇਅਰਮੈਨ ਵੀ ਰਹੇ ਹਨ | ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਚਲਾਈ ਗਈ ‘ਪੜ੍ਹੋ ਪੰਜਾਬ’ ਸਕੀਮ ਸੰਬੰਧੀ ਰੀਵਿਊ ਕਮੇਟੀ ਦੇ ਮੈਂਬਰ ਵੀ ਰਹੇ ਹਨ |
ਪ੍ਰੋ. ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਚੇਅਰਮੈਨ ਵੀ ਹਨ | ਉਹ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹਨ | ਉਹਨਾ ਪੰਜਾਬੀਆਂ ਦੀ ਰਾਜਨੀਤਕ ਚੇਤਨਾ ਦੇ ਵਿਸ਼ੇ ‘ਤੇ ਪੀ ਐੱਚ ਡੀ ਦੀ ਡਿਗਰੀ ਵੀ ਹਾਸਲ ਕੀਤੀ ਹੈ | ਇਸ ਦੇ ਨਾਲ ਹੀ ਉਹਨਾ ਦੀ ਮਾਰਕਸਵਾਦੀ ਆਲੋਚਨਾ ਵਿਧੀ ‘ਤੇ ਬਹੁਤ ਡੂੰਘੀ ਪਕੜ ਹੈ |
ਅਨੰਦ ਪ੍ਰਕਾਸ਼ ਸ਼ਰਮਾ ਪਿਛਲੇ 30 ਸਾਲਾਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ | ਕੁੰਦਨ ਵਿਦਿਆ ਮੰਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸ਼ਰਮਾ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਕਈ ਕੌਮੀ ਪੱਧਰ ਦੇ ਪੁਰਸਕਾਰ ਹਾਸਲ ਹਨ, ਜਿਹਨਾਂ ਵਿੱਚ ਮੁੱਖ ਤੌਰ ‘ਤੇ ਸੀ ਬੀ ਐੱਸ ਈ ਐਵਾਰਡ, ਯੂਨੈਸਕੋ ਅਤੇ ਦਿੱਲੀ ਕਮਿਸ਼ਨ ਫ਼ਾਰ ਵੂਮੈਨ ਵੱਲੋਂ ਐਵਾਰਡ, ਭਾਰਤ ਦੇ ਰਾਸ਼ਟਰਪਤੀ ਤੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਹਾਸਲ ਕਰਨ ਤੋਂ ਇਲਾਵਾ 300 ਤੋਂ ਵੱਧ ਵਰਕਸ਼ਾਪਾਂ ਵਿੱਚ ਭਾਗ ਲਿਆ ਹੈ | ਸ਼ਰਮਾ ਨੂੰ ‘ਡਿਜ਼ਾਇਨ ਥਿੰਕਿੰਗ’ ਦੇ ਮਾਹਰ ਵਜੋਂ ਵਿਲੀਅਮ ਡੀ ਕੂਨਿੰਗ ਅਕੈਡਮੀ ਨੀਦਰਲੈਂਡ ਅਤੇ ਐੱਮ ਆਈ ਟੀ ਯੂ ਐੱਸ ਏ ਨਾਲ ਕੰਮ ਕਰਨ ਦਾ ਤਜਰਬਾ ਹੈ |

Related Articles

LEAVE A REPLY

Please enter your comment!
Please enter your name here

Latest Articles