26.6 C
Jalandhar
Thursday, April 18, 2024
spot_img

ਮਹਾਰਾਸ਼ਟਰ ‘ਚ ਹਾਕਮ ਧਿਰ ਦੇ ਵਿਧਾਇਕ ਵੱਲੋਂ ਰਾਜਪਾਲ ਨੂੰ ਹਟਾਉਣ ਦੀ ਮੰਗ

ਮੁੰਬਈ : ਹੁਕਮਰਾਨ ਗੱਠਜੋੜ ਦੀ ਪਾਰਟੀ ਸ਼ਿਵ ਸੈਨਾ (ਸ਼ਿੰਦੇ ਧੜਾ) ਦੇ ਵਿਧਾਇਕ ਸੰਜੇ ਗਾਇਕਵਾੜ ਨੇ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਛਤਰਪਤੀ ਸ਼ਿਵਾ ਜੀ ਬਾਰੇ ਕੀਤੀ ਟਿੱਪਣੀ ਕਾਰਨ ਕਿਸੇ ਹੋਰ ਸੂਬੇ ਵਿਚ ਭੇਜ ਦਿੱਤਾ ਜਾਵੇ | ਰਾਜਪਾਲ ਕੋਸ਼ਿਆਰੀ ਨੇ ਸ਼ਨੀਵਾਰ ਔਰੰਗਾਬਾਦ ਵਿਚ ਕਿਹਾ ਸੀ ਕਿ ਸ਼ਿਵਾ ਜੀ ਪੁਰਾਣੇ ਦਿਨਾਂ ਦੇ ਆਈਕੋਨ ਸਨ | ਉਨ੍ਹਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਐੱਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ ਨੂੰ ਡੀ ਲਿਟ ਦੀ ਡਿਗਰੀ ਦੇਣ ਲਈ ਆਯੋਜਿਤ ਸਮਾਰੋਹ ਵਿਚ ਕਿਹਾ ਸੀ ਕਿ ਬਾਬਾ ਸਾਹਿਬ ਅੰਬੇਡਕਰ ਤੇ ਗਡਕਰੀ ਨੂੰ ਰਾਜ ਦਾ ਅਜੋਕੇ ਜ਼ਮਾਨੇ ਦਾ ਆਈਕੋਨ ਦੱਸਿਆ ਸੀ | ਗਾਇਕਵਾੜ ਨੇ ਕਿਹਾ—ਰਾਜਪਾਲ ਨੂੰ ਸਮਝਣਾ ਚਾਹੀਦਾ ਹੈ ਕਿ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਆਦਰਸ਼ ਕਦੇ ਪੁਰਾਣੇ ਨਹੀਂ ਪੈਂਦੇ ਅਤੇ ਉਨ੍ਹਾ ਦੀ ਤੁਲਨਾ ਦੁਨੀਆ ਦੇ ਕਿਸੇ ਵੀ ਮਹਾਨ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ | ਕੇਂਦਰ ਵਿਚਲੇ ਭਾਜਪਾ ਦੇ ਆਗੂਆਂ ਨੂੰ ਮੇਰੀ ਬੇਨਤੀ ਹੈ ਕਿ ਅਜਿਹੇ ਵਿਅਕਤੀ ਨੂੰ ਕਿਤੇ ਹੋਰ ਭੇਜਿਆ ਜਾਵੇ, ਜਿਹੜਾ ਰਾਜ ਦਾ ਇਤਿਹਾਸ ਨਹੀਂ ਜਾਣਦਾ | ਬੁਲਢਾਨਾ ਤੋਂ ਵਿਧਾਇਕ ਗਾਇਕਵਾੜ ਨੇ ਕਿਹਾ ਕਿ ਰਾਜਪਾਲ ਨੇ ਮਰਾਠਾ ਸਾਮਰਾਜ ਦੇ ਬਾਨੀ ਬਾਰੇ ਟਿੱਪਣੀ ਕੀਤੀ ਹੈ | ਉਹ ਪਹਿਲਾਂ ਵੀ ਅਜਿਹੇ ਵਿਵਾਦ ਖੜ੍ਹੇ ਕਰ ਚੁੱਕੇ ਹਨ | ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਤੋਂ ਬਗਾਵਤ ਕਰਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਸੀ | ਨਤੀਜੇ ਵਜੋਂ ਊਧਵ ਠਾਕਰੇ ਦੀ ਗੱਦੀ ਖੁਸ ਗਈ ਸੀ | ਊਧਵ ਤੇ ਸ਼ਿੰਦੇ ਵਿਚਾਲੇ ਸ਼ਿਵ ਸੈਨਾ ਦੇ ਨਾਂਅ ਤੇ ਚੋਣ ਨਿਸ਼ਾਨ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਮਾਮਲਾ ਪੈਂਡਿੰਗ ਹੈ |

Related Articles

LEAVE A REPLY

Please enter your comment!
Please enter your name here

Latest Articles