23.9 C
Jalandhar
Sunday, October 1, 2023
spot_img

ਰਾਹੁਲ ਨੂੰ ਮਿਲਿਆ ਪਿ੍ਅੰਕਾ ਦਾ ਸਮਰਥਨ

ਖੰਡਵਾ : ਭਾਰਤ ਜੋੜੋ ਯਾਤਰਾ ‘ਚ ਪਿ੍ਅੰਕਾ ਗਾਂਧੀ ਵੀ ਸ਼ਾਮਲ ਹੋ ਗਈ ਹੈ | ਪਿ੍ਅੰਕਾ ਗਾਂਧੀ ਆਪਣੇ ਭਰਾ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਲਈ ਮੱਧ ਪ੍ਰਦੇਸ਼ ਦੇ ਖੰਡਵਾ ਪਹੁੰਚੀ | ਇਸ ਦੌਰਾਨ ਉਹ ਰਾਹੁਲ ਗਾਂਧੀ ਨਾਲ ਤਾਲਮੇਲ ਰੱਖਦੀ ਰਹੀ | ਪਿ੍ਅੰਕਾ ਭਾਰਤ ਜੋੜੋ ਯਾਤਰਾ ‘ਚ ਪਤੀ ਰਾਬਰਟ ਵਾਡਰਾ ਨਾਲ ਪਹੁੰਚੀ | ਇਸ ਦੌਰਾਨ ਪਿ੍ਅੰਕਾ ਅਤੇ ਰਾਬਰਟ ਵਾਡਰਾ ਦੇ ਪਿੱਛੇ ਉਨ੍ਹਾਂ ਦਾ ਬੇਟਾ ਰੇਹਾਨ ਵੀ ਨਜ਼ਰ ਆਇਆ | ਇਸ ਦੌਰਾਨ ਪਿ੍ਯੰਕਾ ਦਾ ਸਮਰਥਨ ਮਿਲਣ ਦੀ ਖੁਸ਼ੀ ਰਾਹੁਲ ਗਾਂਧੀ ਦੇ ਚਿਹਰੇ ‘ਤੇ ਸਾਫ ਦੇਖੀ ਜਾ ਸਕਦੀ ਹੈ | ਕਾਂਗਰਸ ਪਾਰਟੀ ਨੇ ਭਾਰਤ ਜੋੜੋ ਯਾਤਰਾ ‘ਚ ਪਿ੍ਅੰਕਾ ਦੇ ਆਉਣ ‘ਤੇ ਟਵੀਟ ਕੀਤਾ ਅਤੇ ਕਿਹਾ- ਕਦਮ ਮਜ਼ਬੂਤ ਹੋਣਗੇ, ਜਦੋਂ ਅਸੀਂ ਇਕੱਠੇ ਚੱਲਾਂਗੇ | ਇਨ੍ਹੀਂ ਦਿਨੀਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਭਾਜਪਾ ਸ਼ਾਸਤ ਮੱਧ ਪ੍ਰਦੇਸ਼ ਤੋਂ ਲੰਘ ਰਹੀ ਹੈ | ਸੂਬੇ ਵਿੱਚ 3,570 ਕਿਲੋਮੀਟਰ ਪੈਦਲ ਮਾਰਚ ਵੀਰਵਾਰ ਬੋਰਗੋਆਨ ਪਿੰਡ ਤੋਂ ਸ਼ੁਰੂ ਹੋਇਆ, ਜਿੱਥੇ ਰਾਹੁਲ ਨਾਲ ਪਿ੍ਅੰਕਾ ਵੀ ਸ਼ਾਮਲ ਹੋਈ | ਭਾਰਤ ਜੋੜੋ ਯਾਤਰਾ ਦਾ ਇਹ 78ਵਾਂ ਦਿਨ ਹੈ | ਇਹ ਅਗਲੇ 10 ਦਿਨਾਂ ‘ਚ ਸੂਬੇ ਦੇ 7 ਜ਼ਿਲਿ੍ਹਆਂ ‘ਚੋਂ ਗੁਜ਼ਰੇਗਾ | ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਉਨ੍ਹਾਂ ਥਾਵਾਂ ਤੋਂ ਲੰਘ ਰਹੀ ਹੈ, ਜਿੱਥੇ ਪਾਰਟੀ ਕਮਜ਼ੋਰ ਹੈ |
ਰਾਹੁਲ ਮੱਧ ਪ੍ਰਦੇਸ਼ ਦੇ ਬੁਰਹਾਨਪੁਰ, ਖੰਡਵਾ, ਖਰਗੋਨ, ਇੰਦੌਰ, ਉਜੈਨ ਅਤੇ ਆਗਰਾ-ਮਾਲਵਾ ਦੇ 25-30 ਵਿਧਾਨ ਸਭਾ ਹਲਕਿਆਂ ਰਾਹੀਂ 399 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ | ਭਾਰਤ ਜੋੜੋ ਯਾਤਰਾ ਦੇ ਰਾਹ ਵਿੱਚ ਮੱਧ ਪ੍ਰਦੇਸ਼ ਦੀਆਂ ਪੰਜ ਲੋਕ ਸਭਾ ਸੀਟਾਂ ਖੰਡਵਾ, ਖਰਗੋਨ, ਇੰਦੌਰ, ਉਜੈਨ ਅਤੇ ਦੇਵਾਸ ਆ ਰਹੀਆਂ ਹਨ | ਇਨ੍ਹਾਂ ਸਾਰੀਆਂ ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ |

Related Articles

LEAVE A REPLY

Please enter your comment!
Please enter your name here

Latest Articles