12.8 C
Jalandhar
Wednesday, December 7, 2022
spot_img

ਅਜਮੇਰ ਸਿੰਘ ਪ੍ਰਧਾਨ ਤੇ ਪਿ੍ਥੀਪਾਲ ਮਾੜੀਮੇਘਾ ਜਨਰਲ ਸਕੱਤਰ ਚੁਣੇ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਤਿੰਨ ਵਰਿ੍ਹਆਂ ਬਾਅਦ ਅਹੁਦੇਦਾਰਾਂ ਦੀ ਚੋਣ ਕਰਨ ਸੰਬੰਧੀ ਜਨਰਲ ਬਾਡੀ ਦੇ ਹੋਏ ਜਨਰਲ ਅਜਲਾਸ ਨੇ ਵੀਰਵਾਰ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ |
ਇਸ ਕਮੇਟੀ ‘ਚ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਚੁਣੇ ਗਏ |
ਜਨਰਲ ਬਾਡੀ ਦੀ ਮੀਟਿੰਗ ਦਾ ਆਗਾਜ਼ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬਿ੍ਟੇਨ) ਦੇ ਆਗੂ ਅਵਤਾਰ ਜੌਹਲ, ਪੰਜਾਬੀ ਟਿ੍ਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੇ ਸਪੁੱਤਰ ਅਰਸ਼ ਸ਼ਰਮਾ, ਪ੍ਰੀਤਮ ਸਿੰਘ ਦਰਦੀ, ਗੁਰਪ੍ਰੇਮ ਸਿੰਘ ਸੰਘੇੜਾ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਤ ਕਰਨ ਨਾਲ ਹੋਇਆ | ਮੀਟਿੰਗ ‘ਚ ਗ਼ਦਰੀ ਬਾਬਿਆਂ ਦੇ ਹੋਏ 31ਵੇਂ ਮੇਲੇ ‘ਤੇ ਮੋੜਵੀਂ ਝਾਤ ਮਾਰੀ ਗਈ | ਸਾਮਰਾਜਵਾਦ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਤ ਮੇਲਾ ਆਪਣੇ ਮਿੱਥੇ ਉਦੇਸ਼ਾਂ ਨੂੰ ਪੂਰੇ ਕਰਨ ਵਿੱਚ ਸਫ਼ਲ ਰਹਿਣ ‘ਤੇ ਤਸੱਲੀ ਪ੍ਰਗਟ ਕੀਤੀ ਗਈ | ਮੇਲੇ ਦੀਆਂ ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕਰਨ ਅਤੇ ਊਣਤਾਈਆਂ ਤੋਂ ਸਬਕ ਪੱਲੇ ਬੰਨ੍ਹਦਿਆਂ ਅੱਗੇ ਤੋਂ ਹੋਰ ਵੀ ਨਵੀਂਆਂ ਬੁਲੰਦੀਆਂ ਛੋਹਣ ਦਾ ਅਹਿਦ ਲਿਆ ਗਿਆ |
ਜਨਰਲ ਬਾਡੀ ਮੀਟਿੰਗ ‘ਚ ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਕੀਤਾ ਕਿ ਗ਼ਦਰ ਪਾਰਟੀ, ਇਤਿਹਾਸ ਅਤੇ ਦੇਸ਼ ਭਗਤ ਯਦਗਾਰ ਕਮੇਟੀ ਦੀਆਂ ਚਲੀਆਂ ਆ ਰਹੀਆਂ ਅਮੀਰ, ਧਰਮ-ਨਿਰਪੱਖ, ਸਾਮਰਾਜਵਾਦ, ਫ਼ਿਰਕਾਪ੍ਰਸਤੀ, ਜਾਤ-ਪਾਤ ਵਿਰੋਧੀ ਲੋਕ-ਪੱਖੀ ਇਨਕਲਾਬੀ-ਜਮਹੂਰੀ ਸ਼ਾਨਦਾਰ ਕਦਰਾਂ-ਕੀਮਤਾਂ ਉਪਰ ਡਟ ਕੇ ਪਹਿਰਾ ਦਿੱਤਾ ਜਾਏਗਾ |

Related Articles

LEAVE A REPLY

Please enter your comment!
Please enter your name here

Latest Articles