ਜਲੰਧਰ (ਸੁਰਿੰਦਰ ਕੁਮਾਰ)-ਸੱਤਰ ਸਾਲਾਂ ਤੋਂ ਬਣੇ ਰਿਹਾਇਸ਼ੀ ਇਲਾਕੇ ਲਤੀਫਪੁਰਾ ਵਿੱਚ ਕੀਤੇ ਕਬਜ਼ਿਆਂ ਦੇ ਖਿਲਾਫ ਸ਼ੁੱਕਰਵਾਰ ਤੜਕੇ ਜਲੰਧਰ ਸ਼ਹਿਰੀ ਪੁਲਸ ਨੇ ਅਦਾਲਤਾਂ ਵੱਲੋਂ ਕਬਜ਼ਾ ਲੈਣ ਲਈ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਇੰਪਰੂਵਮੈਂਟ ਦੀ ਹੱਕਰਸੀ ਕਰਵਾਉਣ ਲਈ ਇਲਾਕਾ ਨਿਵਾਸੀਆਂ ਨੂੰ ਤਿੰਨ ਦਿਨ ਪਹਿਲਾਂ ਖਾਲੀ ਕਰਨ ਲਈ ਕਿਹਾ ਗਿਆ ਸੀ | ਪਰ ਲੋਕਾਂ ਨੇ ਜਲੰਧਰ ਦੇ ਡੀ ਸੀ ਜਸਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਪਰ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਕਬਜ਼ਾ ਇੰਪਰੂਵਮੈਂਟ ਟਰਸੱਟ ਦਾ ਹਵਾਲੇ ਕਰਨ ‘ਤੇ ਉਨ੍ਹਾਂ ਪੱਲਾ ਲੋਕਾਂ ਨੂੰ ਨਹੀ ਫੜਾਇਆ | ਸ਼ੁੱੁਕਰਵਾਰ ਸਵੇਰੇ ਹੀ ਜਦੋਂ ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ ਤੇ ਇੰਪਰੂਵਮੈਂਟ ਟਰੱਸਟ ਦੀ ਅਗਵਾਈ ਵਿੱਚ ਪੁਲਿਸ ਨੇ ਇਸ ਲਤੀਫ ਪੁਰਾ ਵਿੱਚ ਕਬਜ਼ੇ ਹਟਾਉਣ ਲਈ ਚਾਰ ਡਿੱਚ ਮਸ਼ੀਨਾਂ ਤੇ ਟਿੱਪਰਾਂ ਟਰਾਲੀਆਂ ਨਾਲ ਧਾਵਾ ਬੋਲ ਦਿੱਤਾ | ਜਿਸ ਤੋਂ ਬਾਆਦ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ | ਇਥੋਂ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾ ਇੱਥੇ ਸੱਤਰ ਸਾਲ ਪਹਿਲਾਂ ਮਕਾਨ ਬਣਾਏ ਸਨ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇੱਥੇ ਲਾ ਦਿੱਤੀ | ਸਰਕਾਰ ਨੇ ਹੁਣ ਇੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਫਿਰ ਤੋਂ ਬੇਘਰ ਕਰ ਦਿੱਤਾ ਹੈ | ਇਸ ਮੌਕੇ ਲਤੀਫਪੁਰਾ ਦੇ ਨਿਵਾਸੀਆਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਰਾਜਨੀਤਕ ਪਾਰਟੀਆਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਹ ਕਾਰਵਾਈ ਸ਼ਾਮ ਤੱਕ ਜਾਰੀ ਰਹੀ | ਬੁਹਤ ਸਾਰੀਆਂ ਔਰਤਾਂ ਆਪਣੇ ਟੁੱਟਦੇ ਘਰ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈਆਂ | ਬਹੁਤਿਆਂ ਘਰਾਂ ਵਿੱਚ ਸਮਾਨ ਪਏ ਹੋਣ ਦੇ ਬਾਵਜੂਦ ਇੰਪਰੁੂਵਮੈਂਟ ਟਰੱਸਟ ਦੀ ਟੀਮ ਨਾਲ ਲੱਗੀ ਪੁਲਿਸ ਫੋਰਸ ਤੇ ਡਿੱਚ ਮਸ਼ੀਨਾਂ ਨੇ ਘਰਾਂ ਨੂੰ ਪਲਾਂ ਵਿੱਚ ਤਹਿਸ-ਨਹਿਸ ਕਰ ਦਿੱਤਾ |





