ਬਿਲਕਿਸ ਦੀ ਪਟੀਸ਼ਨ ਛੇਤੀ ਸੂਚੀਬੱਧ ਕਰਨ ਦਾ ਭਰੋਸਾ

0
207

ਨਵੀਂ ਦਿੱਲੀ : ਬਿਲਕਿਸ ਬਾਨੋ ਸਮੂਹਕ ਜਬਰ-ਜ਼ਨਾਹ ਕੇਸ ‘ਚ ਰਿਹਾਅ ਕੀਤੇ 11 ਦੋਸ਼ੀਆਂ ਵਿਰੁੱਧ ਪੀੜਤਾ ਬਿਲਕਿਸ ਬਾਨੋ ਵੱਲੋਂ ਦਾਇਰ ਰੀਵਿਊ ਪਟੀਸ਼ਨ ਨੂੰ ਜਲਦੀ ਹੀ ਸੂਬੀਬੱਧ ਕਰਨ ਲਈ ਸੁਪਰੀਮ ਕੋਰਟ ਨੇ ਹਾਮੀ ਭਰੀ ਹੈ | ਗੁਜਰਾਤ ਸਰਕਾਰ ਨੇ 11 ਦੋਸ਼ੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ | ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਨਰਸਿਮਹਾ ਤੇ ਜਸਟਿਸ ਦੀਪਾਂਕਰ ਦੱਤਾ ‘ਤੇ ਆਧਾਰਤ ਬੈਂਚ ਨੂੰ ਐਡਵੋਕੇਟ ਸ਼ੋਭਾ ਗੁਪਤਾ ਨੇ ਦੱਸਿਆ ਕਿ ਪਟੀਸ਼ਨ ਨੂੰ ਅਜੇ ਵੀ ਸੂਚੀਬੱਧ ਨਹੀਂ ਕੀਤਾ ਗਿਆ, ਜਦੋਂ ਕਿ ਪਟੀਸ਼ਨ ਨੂੰ ਸੂਬੀਬੱਧ ਕਰਨ ਦੀ ਆਰਜ਼ੀ ਤਰੀਕ 5 ਦਸੰਬਰ ਸੀ |

LEAVE A REPLY

Please enter your comment!
Please enter your name here