ਬੀਜਿੰਗ : ਤਵਾਂਗ ਸੈਕਟਰ ‘ਚ ਝੜਪ ਤੋਂ ਕੁਝ ਦਿਨ ਬਾਅਦ ਚੀਨ ਨੇ ਮੰਗਲਵਾਰ ਕਿਹਾ ਕਿ ਭਾਰਤ ਨਾਲ ਲੱਗਦੀ ਸਰਹੱਦ ‘ਤੇ ਸਥਿਤੀ ਆਮ ਤੌਰ ‘ਤੇ ਸਥਿਰ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇੱਥੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਸਰਹੱਦੀ ਮੁੱਦਿਆਂ ‘ਤੇ ਸੁਚਾਰੂ ਗੱਲਬਾਤ ਜਾਰੀ ਹੈ | ਪਰ ਬੁਲਾਰੇ ਨੇ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਝੜਪ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ |




