ਤਲਵਾੜਾ : ਹਾਜੀਪੁਰ ਪੁਲਸ ਨੇ ਚੋਰੀ ਦੇ 11 ਮੋਟਰਸਾਈਕਲ ਅਤੇ ਐਕਟਿਵਾ ਸਮੇਤ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਮੁਖੀ ਅਮਰਜੀਤ ਕੌਰ ਨੇ ਦੱਸਿਆ ਕਿ ਏ ਐੱਸ ਆਈ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਟੀ ਪੁਆਇੰਟ ਹਾਜੀਪੁਰ ਵਿਖੇ ਚੈਕਿੰਗ ਦੌਰਾਨ ਬਲਬੀਰ ਸਿੰਘ ਉਰਫ ਗੋਰਾ ਪਿੰਡ ਗੇਰਾ, ਥਾਣਾ ਹਾਜੀਪੁਰ ਨੂੰ ਰੋਕਿਆ ਤਾਂ ਉਸ ਕੋਲ ਮੋਟਰਸਾਈਕਲ ਚੋਰੀ ਦਾ ਨਿਕਲਿਆ | ਸਖਤੀ ਨਾਲ ਕੀਤੀ ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਗੁਰਦੀਪ ਸਿੰਘ ਉਰਫ ਗੁਰੀ ਵਾਸੀ ਸਲੇਮਪੁਰ, ਗੁਰਦਾਸਪੁਰ ਆਮ ਕਰਕੇ ਚੰਡੀਗੜ੍ਹ ਤੇ ਮੁਹਾਲੀ ਤੋਂ ਦੋ ਪਹੀਆ ਵਾਹਨ ਚੋਰੀ ਕਰਕੇ ਵੇਚਦੇ ਸਨ | ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 11 ਮੋਟਰਸਾਈਕਲ ਅਤੇ ਐਕਟਿਵ ਬਰਾਮਦ ਕੀਤੀ ਹੈ |