ਵਿਦਿਆਰਥੀਆਂ ‘ਚ ਖੁਦਕੁਸ਼ੀਆਂ ਦਾ ਵਧ ਰਿਹਾ ਵਰਤਾਰਾ

0
237

ਜੈਪੁਰ : ਕੋਚਿੰਗ ਹੱਬ ਕੋਟਾ (ਰਾਜਸਥਾਨ) ‘ਚ ਮੈਡੀਕਲ ਜਾਂ ਇੰਜੀਨੀਅਰਿੰਗ ‘ਚ ਕੈਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ ਤਾਜ਼ਾ ਮਾਮਲਿਆਂ ਨੇ ਸਖਤ ਮੁਕਾਬਲੇ ਅਤੇ ਨਾ ਖਤਮ ਹੋਣ ਵਾਲੇ ਦਬਾਅ ਬਾਰੇ ਬਹਿਸ ਛੇੜ ਦਿੱਤੀ ਹੈ | ਦੇਸ਼ ਭਰ ‘ਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿੱਥੇ ਨੌਜਵਾਨ ਵਿਦਿਆਰਥੀ ਆਪਣੇ ਅਕਾਦਮਿਕ ਕੈਰੀਅਰ ‘ਚ ਕੁਝ ਕਰਨ ਦੀ ਇੱਛਾ ਰੱਖਦੇ ਹੋਏ ਵੱਖ-ਵੱਖ ਕਾਰਨਾਂ ਕਰਕੇ ਆਤਮ-ਹੱਤਿਆ ਕਰ ਲੈਂਦੇ ਹਨ | ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਕੀਤੇ ਖੁਦਕੁਸ਼ੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹਾਲ ਹੀ ਦੇ ਸਾਲਾਂ ‘ਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ | ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ 13,089 ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2020 ਦੇ ਮੁਕਾਬਲੇ 2021 ‘ਚ ਇਹ ਗਿਣਤੀ 4.5 ਫੀਸਦ ਵਧੀ ਹੈ | ਇਨ੍ਹਾਂ ਵਿੱਚੋਂ ਅੱਧੇ ਪੰਜ ਰਾਜਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਓਡੀਸ਼ਾ ‘ਚ ਦਰਜ ਕੀਤੇ ਗਏ ਹਨ | ਅੰਕੜਿਆਂ ਅਨੁਸਾਰ ਵਿਦਿਆਰਥੀਆਂ ਵੱਲੋਂ ਕੀਤੀਆਂ ਕੁਲ ਖੁਦਕੁਸ਼ੀਆਂ ਵਿੱਚੋਂ 14.0 ਫੀਸਦੀ ਮਹਾਰਾਸ਼ਟਰ (1,834), ਇਸ ਤੋਂ ਬਾਅਦ ਮੱਧ ਪ੍ਰਦੇਸ਼ 10.0 ਫੀਸਦੀ (1,308), ਤਾਮਿਲਨਾਡੂ 9.5 ਫੀਸਦੀ (1,246) ਅਤੇ ਕਰਨਾਟਕ 6.5 ਫੀਸਦੀ (855) ਵਿਚ ਹੋਈਆਂ | ਹਾਲਾਂਕਿ ਰਿਪੋਰਟ ‘ਚ ਖੁਦਕੁਸ਼ੀਆਂ ਦੇ ਪਿੱਛੇ ਖਾਸ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਕਿਹਾ ਗਿਆ ਹੈ ਕਿ ਪ੍ਰੀਖਿਆ ‘ਚ ਫੇਲ੍ਹ ਹੋਣਾ ਇੱਕ ਕਾਰਨ ਸੀ |

LEAVE A REPLY

Please enter your comment!
Please enter your name here