ਹਿਊਸਟਨ : ਨਿਊ ਯਾਰਕ ਦੇ ਲਾਂਗ ਆਈਲੈਂਡ ਸਥਿਤ ਡਿਕਸ ਹਿਲਜ਼ ਕਾਟੇਜ ਵਿਚ ਬੀਤੀ 14 ਦਸੰਬਰ ਨੂੰ 32 ਸਾਲਾ ਭਾਰਤੀ-ਅਮਰੀਕੀ ਉਦਯੋਗਪਤੀ ਤਾਨੀਆ ਭਟੀਜਾ ਅਤੇ ਉਸ ਦੇ ਕੁੱਤੇ ਦੀ ਭਿਆਨਕ ਅੱਗ ਵਿਚ ਸੜ ਕੇ ਮੌਤ ਹੋ ਗਈ | ਪੁਲਸ ਮੁਤਾਬਕ ਭਟੀਜਾ ਦੇ ਫੇਫੜੇ ਧੂੰਏਾ ਨਾਲ ਭਰ ਜਾਣ ਕਾਰਨ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ |
ਅੱਗ ਲੱਗਣ ਪਿੱਛੇ ਕੋਈ ਅਪਰਾਧਕ ਕਾਰਨ ਨਹੀਂ ਸੀ | ਉਹ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਕਾਟੇਜ ‘ਚ ਰਹਿੰਦੀ ਸੀ | ਜਦੋਂ ਤਾਨੀਆ ਦੇ ਪਿਤਾ 14 ਦਸੰਬਰ ਨੂੰ ਕੰਮ ‘ਤੇ ਜਾਣ ਤੋਂ ਪਹਿਲਾਂ ਕਸਰਤ ਕਰਨ ਲਈ ਉਠੇ ਤਾਂ ਉਨ੍ਹਾ ਕਾਟੇਜ ਨੂੰ ਅੱਗ ਲੱਗੀ ਦੇਖੀ | ਉਹ ਆਪਣੀ ਪਤਨੀ ਨਾਲ ਕਾਟੇਜ ਵੱਲ ਭੱਜੇ ਤੇ ਤਾਨੀਆ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ | ਤਾਨੀਆ ਸਫਲ ਉੱਦਮੀਆਂ ਵਿੱਚੋਂ ਇੱਕ ਸੀ |


