ਅਮਰਾਵਤੀ : ਆਂਧਰਾ ਪ੍ਰਦੇਸ਼ ‘ਚ ਵਿਅਕਤੀ ਨੇ ਕਥਿਤ ਤੌਰ ਉੱਤੇ ਤਲਾਕ ਲੈਣ ਦਾ ਬਹਾਨਾ ਲੱਭਣ ਲਈ ਆਪਣੀ ਗਰਭਵਤੀ ਪਤਨੀ ਨੂੰ ਐੱਚ ਆਈ ਵੀ ਦਾ ਟੀਕਾ ਲਗਵਾ ਦਿੱਤਾ | ਤਡੇਪੱਲੀ ਪੁਲਸ ਨੇ ਐੱਮ ਚਰਨ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਗਿ੍ਫਤਾਰ ਕਰ ਲਿਆ ਹੈ | ਪੀੜਤਾ ਨੇ ਦੱਸਿਆ ਕਿ ਚਰਨ ਤਲਾਕ ਦਾ ਕੋਈ ਵਾਜਬ ਬਹਾਨਾ ਲੱਭ ਰਿਹਾ ਸੀ ਅਤੇ ਯੋਜਨਾ ਮੁਤਾਬਕ ਉਹ ਉਸ ਨੂੰ ਝਾਂਸਾ ਦੇ ਕੇ ਲੈ ਗਿਆ | ਉਸ ਨੂੰ ਦੱਸਿਆ ਗਿਆ ਕਿ ਟੀਕਾ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਯਕੀਨੀ ਬਣਾਉਣ ਲਈ ਹੈ | ਹਸਪਤਾਲ ‘ਚ ਜਾਂਚ ਦੌਰਾਨ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਐੱਚ ਆਈ ਵੀ ਪੀੜਤ ਹੈ | ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਮੁੰਡਾ ਪੈਦਾ ਕਰਨ ਲਈ ਵੀ ਜ਼ੋਰ ਪਾ ਰਿਹਾ ਸੀ | ਜੋੜੇ ਦੀ ਇੱਕ ਬੇਟੀ ਹੈ |


