ਜ਼ਹਿਰੀਲੀ ਸ਼ਰਾਬ ਨਾਲ ਸਭ ਤੋਂ ਵੱਧ ਮੌਤਾਂ ਵਾਲੇ ਰਾਜਾਂ ‘ਚ ਪੰਜਾਬ ਵੀ ਸ਼ਾਮਲ

0
223

ਨਵੀਂ ਦਿੱਲੀ : ਭਾਰਤ ‘ਚ ਪਿਛਲੇ 6 ਸਾਲਾਂ ‘ਚ ਜ਼ਹਿਰੀਲੀ ਸ਼ਰਾਬ ਕਾਰਨ ਤਕਰੀਬਨ 7,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਭ ਤੋਂ ਵੱਧ ਮੌਤਾਂ ਮੱਧ ਪ੍ਰਦੇਸ਼, ਕਰਨਾਟਕ ਅਤੇ ਪੰਜਾਬ ‘ਚ ਦਰਜ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਤੋਂ ਮਿਲੀ ਹੈ |
ਸਾਲ 2021 ‘ਚ ਦੇਸ ਭਰ ‘ਚ 708 ਘਟਨਾਵਾਂ ‘ਚ 782 ਵਿਅਕਤੀਆਂ ਦੀ ਮੌਤ ਹੋਈ | ਇਸ ਸਮੇਂ ਦੌਰਾਨ ਉੱਤਰ ਪ੍ਰਦੇਸ਼ ‘ਚ ਸਭ ਤੋਂ ਵੱਧ 137, ਪੰਜਾਬ ‘ਚ 127 ਅਤੇ ਮੱਧ ਪ੍ਰਦੇਸ਼ ‘ਚ 108 ਮੌਤਾਂ ਹੋਈਆਂ | ਅੰਕੜਿਆਂ ਅਨੁਸਾਰ 2016 ਤੋਂ 2021 ਦਰਮਿਆਨ ਸਭ ਤੋਂ ਵੱਧ 1,322 ਮੌਤਾਂ ਮੱਧ ਪ੍ਰਦੇਸ਼ ‘ਚ ਹੋਈਆਂ, ਇਸ ਤੋਂ ਬਾਅਦ ਕਰਨਾਟਕ ‘ਚ 1,013 ਅਤੇ ਪੰਜਾਬ ‘ਚ 852 ਮੌਤਾਂ ਦੌਰਾਨ ਹੋਈਆਂ |

LEAVE A REPLY

Please enter your comment!
Please enter your name here