ਜੈਪੁਰ : ਇੱਥੋਂ ਦੇ ਅਨੁਜ ਸ਼ਰਮਾ ਨੇ ਸ਼ਰਧਾ ਕਤਲ ਕਾਂਡ ਵਾਂਗ ਆਪਣੀ ਬਜ਼ੁਰਗ ਚਾਚੀ ਦੇ 10 ਟੁਕੜੇ ਕਰ ਦਿੱਤੇ | ਸੂਤਰਾਂ ਅਨੁਸਾਰ ਹੁਣ ਤੱਕ ਸਰੋਜ ਸ਼ਰਮਾ (65) ਦੀ ਲਾਸ਼ ਦੇ 8 ਟੁਕੜੇ ਬਰਾਮਦ ਕਰ ਲਏ ਗਏ ਹਨ ਅਤੇ ਮੁਲਜ਼ਮ ਨੂੰ 20 ਦਸੰਬਰ ਤੱਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ |
ਅਨੁਜ ਸ਼ਰਮਾ ਨੇ 11 ਦਸੰਬਰ ਨੂੰ ਵਿਦਿਆਧਰ ਨਗਰ ਥਾਣੇ ‘ਚ ਆਪਣੀ ਚਾਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ |
ਪੁੱਛ-ਪੜਤਾਲ ਦੌਰਾਨ ਘਰ ‘ਚ ਖੂਨ ਦੇ ਕੁਝ ਧੱਬੇ ਮਿਲੇ ਤਾਂ ਮੁਲਜ਼ਮ ਨੇ ਦੱਸਿਆ ਕਿ ਇਹ ਠੰਢ ਕਾਰਨ ਉਸ ਦੇ ਨੱਕ ਵਿੱਚੋਂ ਵਗਿਆ ਹੈ | ਬੀ.ਟੈਕ ਕਰਨ ਤੋਂ ਬਾਅਦ ਅਨੁਜ ਨੇ ਇੱਥੇ ਕੁਝ ਸਮਾਂ ਨੌਕਰੀ ਕੀਤੀ ਸੀ ਤੇ ਪਿਛਲੇ ਇੱਕ ਸਾਲ ਤੋਂ ਹਰੇ ਕ੍ਰਿਸ਼ਨਾ ਮੂਵਮੈਂਟ ਨਾਲ ਜੁੜਿਆ ਹੋਇਆ ਸੀ |


