ਚੰਡੀਗੜ੍ਹ : ਪੋਹ ਦਾ ਮਹੀਨਾ ਚੜ੍ਹਨ ਦੇ ਨਾਲ ਹੀ ਠੰਢ ਤੇ ਧੁੰਦ ਨੇ ਜ਼ੋਰ ਫੜ ਲਿਆ ਹੈ | ਐਤਵਾਰ ਸੂਬੇ ਦੇ ਕਈ ਇਲਾਕਿਆਂ ‘ਚ ਧੁੰਦ ਕਾਰਨ ਜਨਜੀਵਨ ‘ਤੇ ਅਸਰ ਪਿਆ | ਲੋਕਾਂ ਨੂੰ ਵਾਹਨ ਚਲਾਉਣ ਸਮੇਂ ਦਿੱਕਤ ਆਈ | ਮੌਸਮ ਵਿਭਾਗ ਅਨੁਸਾਰ ਤਾਪਮਾਨ ਡਿੱਗਦਾ ਜਾ ਰਿਹਾ ਹੈ | ਸ਼ਨੀਵਾਰ ਰਾਤ ਸਭ ਤੋਂ ਠੰਢਾ ਬਠਿੰਡਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ ਵਿਚ ਤਾਪਮਾਨ 6.6, ਅੰਮਿ੍ਤਸਰ 5, ਲੁਧਿਆਣਾ 5.2, ਫਰੀਦਕੋਟ 4.2, ਪਠਾਨਕੋਟ 6.4, ਗੁਰਦਾਸਪੁਰ 4.8 ਅਤੇ ਪਟਿਆਲਾ ਵਿਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |





