ਅੱਲਾਪੂਜਾ ਏਟਕ ਕਾਨਫਰੰਸ ਅੰਤਮ ਪੜਾਅ ‘ਚ ਦਾਖਲ

0
284

ਅੱਲਾਪੂਜਾ (ਕੇਰਲਾ) (ਗਿਆਨ ਸੈਦਪੁਰੀ)
ਇੱਥੇ ਚੱਲ ਰਹੀ ਏਟਕ ਦੀ 42ਵੀਂ ਨੈਸ਼ਨਲ ਕਾਂਗਰਸ ਸੋਮਵਾਰ ਨੂੰ ਅੰਤਮ ਪੜਾਅ ਵਿੱਚ ਦਾਖਲ ਹੋ ਗਈ | ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਚਾਰ ਕਮਿਸ਼ਨਾਂ ਦਾ ਭਰਪੂਰ ਵਿਚਾਰ-ਵਟਾਂਦਰੇ ਉਪਰੰਤ ਗਠਨ ਕੀਤਾ ਗਿਆ | ਇਨ੍ਹਾਂ ਵਿੱਚ ‘ਭਾਰਤ ਵਿੱਚ ਅਸੰਗਠਤ ਮਜ਼ਦੂਰ ਖੇਤਰ’, ‘ਮਜ਼ਦੂਰੀ ਹੱਕਾਂ  ਉੱਤੇ ਹਮਲੇ ਅਤੇ ਮਜ਼ਦੂਰੀ ਕਨੂੰਨ’ ਅਤੇ ਏਟਕ ਨੂੰ ਤਕੜੀ ਕਰਨ ਸੰਬੰਧੀ ਕਮਿਸ਼ਨ ਸ਼ਾਮਲ ਹਨ | ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਭਾਰਤੀ ਖੇਤ ਮਜ਼ਦੂਰ ਸਭਾ ਨਾਲ ਸੰਬੰਧਤ ਪੰਜਾਬ ਤੋਂ ਪੰਜਾਬ ਖੇਤ ਮਜ਼ਦੂਰ ਅਤੇ ਮਨਰੇਗਾ ਯੂਨੀਅਨ ਦੇ ਡੈਲੀਗੇਟ ‘ਭਾਰਤ ਵਿੱਚ ਅਸੰਗਠਤ ਮਜ਼ਦੂਰ ਖੇਤਰ’ ਨਾਲ ਸੰਬੰਧਤ ਕਮਿਸ਼ਨ ਦਾ ਗਠਨ ਕਰਨ ਸੰਬੰਧੀ ਹੋਏ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਏ | ਵਿਚਾਰ-ਵਟਾਂਦਰੇ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਸੰਘੇੜਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾ ਕਿਹਾ ਕਿ ਜੋ ਮਜ਼ਦੂਰ ਹਿੱਸੇ ਸੰਗਠਤ ਹੋ ਚੁੱਕੇ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਅਸੰਗਠਤ ਮਜ਼ਦੂਰਾਂ ਦੀ ਆਰਥਕ ਸਹਾਇਤਾ ਕਰਕੇ ਉਨ੍ਹਾਂ ਨੂੰ ਸੰਗਠਤ ਹੋਣ ਲਈ ਪ੍ਰੇਰਤ ਕਰਨ | ਮੱਧ ਪ੍ਰਦੇਸ਼ ਨਾਲ ਸੰਬੰਧਤ ਮਜ਼ਦੂਰ ਆਗੂ ਸੰਜੀਵ ਰਾਜਪੂਤ ਨੇ ਕਿਹਾ ਕਿ ਕਿਸੇ ਕੰਮ ਲਈ ਮਜ਼ਦੂਰ ਸਿਪਲਾਈ ਕਰਨ ਦੇ ਵਰਤਾਰੇ ਨੇ ਜਿਊਾਦੇ-ਜਾਗਦੇ ਮਜ਼ਦੂਰਾਂ ਨੂੰ ‘ਵਸਤੂਆਂ’ ਬਣਾ ਦਿੱਤਾ ਹੈ |
ਵਿਚਾਰ-ਵਟਾਂਦਰੇ ਵਿੱਚ ਆਲ ਇੰਡੀਆ ਡੋਮੈਸਟਿਕ ਵਰਕਰ ਫੈਡਰੇਸ਼ਨ ਦੇ ਪ੍ਰਧਾਨ ਦਸਵਿੰਦਰ ਕੌਰ ਅੰਮਿ੍ਤਸਰ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ,  ਜਗਸੀਰ ਸਿੰਘ ਖੋਸਾ ਤੇ ਖੁਸ਼ੀਆ ਸਿੰਘ ਸ਼ਾਮਲ ਸਨ | ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸੁਖਦੇਵ ਸਿੰਘ ਕੋਟ ਧਰਮ ਚੰਦ(ਤਰਨ ਤਾਰਨ) ਅਤੇ ਜੁਗਰਾਜ ਸਿੰਘ ਰਾਮਾ ਨੇ ਵੀ ਹਿੱਸਾ ਲਿਆ | ਆਂਗਨਵਾੜੀ ਵਰਕਰਜ਼ ਯੂਨੀਅਨ ਵੱਲੋਂ ਗੁਰਚਰਨ ਕੌਰ ਮੋਗਾ ਅਤੇ ਬੀਬੀ ਬੇਦੀ ਸ਼ਾਮਲ ਹੋਏ | ਏ ਕੇ ਜੋਨਬਾਲ ਇੰਪਲਾਈਜ਼ ਯੂਨੀਅਨ ਮੋਹਾਲੀ ਵੱਲੋਂ ਮਹਿੰਦਰ ਪਾਲ ਮੋਹਾਲੀ ਸ਼ਾਮਲ ਹੋਏ | ਬਾਅਦ ਵਿੱਚ ਵੱਖ-ਵੱਖ ਕਮਿਸ਼ਨਾਂ ਸੰਬੰਧੀ ਹੋਏ ਵਿਚਾਰ-ਵਟਾਂਦਰੇ ਸੰਬੰਧੀ ਵੱਖ-ਵੱਖ ਆਗੂਆਂ ਨੇ ਕੇਂਦਰੀ ਏਟਕ ਦੇ ਜਨਰਲ ਸਕੱਤਰ ਅਮਰਜੀਤ ਕੌਰ ਨੂੰ ਰਿਪੋਰਟ ਕੀਤੀ | ਉਨ੍ਹਾ ਵਿਚਾਰ-ਵਟਾਂਦਰੇ ਦੌਰਾਨ ਉੱਭਰੇ ਸਵਾਲਾਂ ਦੇ ਜਵਾਬ ਦਿੱਤੇ | ਇਸ ਤੋਂ ਇਲਾਵਾ ਬਿਜਲੀ ਬਿੱਲ-2022 ਦੇ ਵਿਰੋਧ ਸਮੇਤ ਬਹੁਤ ਸਾਰੇ ਮਹੱਤਵਪੂਰਨ ਮਤੇ ਪਾਸ ਕੀਤੇ ਗਏ | ਨੈਸ਼ਨਲ ਕਾਨਫਰੰਸ 20 ਦਸੰਬਰ ਤੱਕ ਚੱਲੇਗੀ | ਮੰਗਲਵਾਰ ਸ਼ਾਮ ਚਾਰ ਵਜੇ ਅੱਲਾਪੂਜਾ ਬੀਚ ‘ਤੇ ਜਨਤਕ ਰੈਲੀ ਤੋਂ ਬਾਅਦ ਕਾਨਫਰੰਸ ਸਮਾਪਤੀ ਵੱਲ ਵਧ ਜਾਏਗੀ |

LEAVE A REPLY

Please enter your comment!
Please enter your name here