ਇਨਕਮ ਟੈਕਸ ਅਧਿਕਾਰੀਆਂ ਨੇ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੇ ਕੁੰਡੇ ਖੜਕਾਏ

0
304

ਚੰਡੀਗੜ੍ਹ : ਇਨਕਮ ਟੈਕਸ ਦੀ ਟੀਮ ਸੋਮਵਾਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਮੁਹਾਲੀ ਦੇ ਸੈਕਟਰ 104 ਵਿਚਲੇ ਤਾਜ ਟਾਵਰਜ਼ ਸਥਿਤ ਰਿਹਾਇਸ਼ ‘ਤੇ ਪੁੱਜੀ | ਸੀ ਆਰ ਪੀ ਐੱਫ ਦੇ ਜਵਾਨ ਵੀ ਨਾਲ ਸਨ | ਸੂਤਰਾਂ ਮੁਤਾਬਕ ਗਾਇਕ ਨੂੰ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਡਸਟਰੀਜ਼ ‘ਚ ਦਖਲ ਅਤੇ ਕੁਝ ਗਾਇਕਾਂ ਨਾਲ ਕਥਿਤ ਸੰਬੰਧਾਂ ਤੇ ਉਨ੍ਹਾਂ ਨੂੰ ਮਿਲਦੀਆਂ ਧਮਕੀਆਂ ਸੰਬੰਧੀ ਸਵਾਲ ਕੀਤੇ ਗਏ | ਗਰੇਵਾਲ ਉਨ੍ਹਾਂ ਪੰਜਾਬੀ ਗਾਇਕਾਂ ‘ਚ ਸ਼ਾਮਲ ਸਨ, ਜਿਨ੍ਹਾਂ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ | ਇਨਕਮ ਟੈਕਸ ਅਧਿਕਾਰੀ ਬਠਿੰਡਾ ਤੋਂ ਲੱਗਭੱਗ 20 ਕਿਲੋਮੀਟਰ ਦੂਰ ਮਹਿਮਾ-ਭਗਵਾਨ ਰੋਡ ਨੇੜੇ ਪੈਂਦੇ ਪਿੰਡ ਗਰੇਵਾਲ ਦੇ ਪਿੰਡ ਮਹਿਮਾ ਸਵਾਈ ਵੀ ਪੁੱਜੇ | ਉਨ੍ਹਾ ਸਵੇਰੇ ਕੰਵਰ ਗਰੇਵਾਲ ਦੇ ਗੁਆਂਢੀਆਂ ਨੂੰ ਉਠਾਇਆ | ਗੁਆਂਢੀਆਂ ਨੇ ਪੰਜਾਬੀ ਗਾਇਕ ਦੇ ਪਿਤਾ ਬੇਅੰਤ ਸਿੰਘ ਗਰੇਵਾਲ ਨਾਲ ਗੱਲ ਕਰਵਾਈ |
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਬਟਾਲਾ ‘ਚ ਗ੍ਰੇਟਰ ਕੈਲਾਸ਼ ਵਾਲੇ ਬੰਗਲੇ, ਜੱਦੀ ਪਿੰਡ ਵਡਾਲਾ ਗ੍ਰੰਥੀਆਂ ਤੇ ਚੰਡੀਗੜ੍ਹ ਵਾਲੀ ਕੋਠੀ ‘ਤੇ ਵੀ ਇਨਕਮ ਟੈਕਸ ਦੇ ਅਧਿਕਾਰੀ ਪੁੱਜੇ | ਉਸ ਦੇ ਪੀ ਏ ਤੇ ਦੋਸਤ ਡਿਪਟੀ ਵੋਹਰਾ ਦੇ ਘਰ ਵੀ ਅਧਿਕਾਰੀ ਗਏ |

LEAVE A REPLY

Please enter your comment!
Please enter your name here