ਡਾ. ਨੂਰਪੁਰ ‘ਤੇ ਕੇਸ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੱਦਾ 

0
304

ਜਲੰਧਰ : ਪੰਜਾਬ ਦੇ ਜਾਣੇ-ਪਹਿਚਾਣੇ ਲੇਖਕ, ਕਾਲਮ ਨਵੀਸ, ਲੋਕ ਪੱਖੀ, ਜਮਹੂਰੀ ਸਾਹਿਤਕ ਸੱਭਿਆਚਾਰਕ ਕਾਮੇ, ਵਾਤਾਵਰਣ ਪ੍ਰੇਮੀ ਡਾ. ਗੁਰਚਰਨ ਨੂਰਪੁਰ ਉਪਰ ਜ਼ੀਰਾ ਪੁਲਸ ਨੇ ਇਹ ਦੋਸ਼ ਮੜ੍ਹਦੇ ਹੋਏ ਧਾਰਾ 283, 353, 186, 341, 188, 148, 149 ਤਹਿਤ ਇਹ ਮਨਘੜਤ ਕਹਾਣੀ ਘੜਿਆ ਕੇਸ ਦਰਜ ਕੀਤਾ ਹੈ ਕਿ ਉਹ ਨੈਸ਼ਨਲ ਹਾਈਵੇ ਦੇ ਟੀ ਪੁਆਇੰਟ ‘ਤੇ ਹੱਦ ਰਕਬਾ ਪਿੰਡ ਰਟੌਲ ਵਿਖੇ ਪੁਲਸ ਡਿਊਟੀ ਵਿੱਚ ਵਿਘਨ ਪਾਉਣ ਅਤੇ ਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ‘ਤੇ ਤਕਰੀਰਾਂ ਕਰਕੇ ਲੋਕਾਂ ਨੂੰ ਭੜਕਾਉਣ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੈ |
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਇੱਕ ਸੁਲਝੇ ਹੋਏ ਲੋਕ-ਪੱਖੀ ਲੇਖਕ ਉਪਰ ਨਿਰਆਧਾਰ ਅਜਿਹੇ ਦੋਸ਼ ਮੜ੍ਹ ਕੇ ਪਰਚਾ ਦਰਜ ਕਰਨਾ ਹੱਕ-ਸੱਚ ਇਨਸਾਫ ਦੇ ਪੱਖ ਵਿੱਚ ਖੜ੍ਹਨ ਵਾਲੇ ਕਲਮਕਾਰਾਂ ਦੀ ਜ਼ੁਬਾਨਬੰਦੀ ਕਰਨਾ ਹੈ |
ਉਹਨਾਂ ਕਿਹਾ ਕਿ ਇਸ ਤਰ੍ਹਾਂ ਹੀ ਕੰਵਰ ਗਰੇਵਾਲ, ਰਣਜੀਤ ਬਾਵਾ ਸੰਬੰਧੀ ਕੋਈ ਵੀ ਪ੍ਰਮਾਣਿਕ ਅਤੇ ਪੁਸ਼ਟ ਤੱਥ ਲੋਕਾਂ ਵਿੱਚ ਰੱਖਣ ਤੋਂ ਬਿਨਾਂ ਹੀ ਪ੍ਰੇਸ਼ਾਨ ਕਰਨਾ ਸਰਕਾਰ ਦੀ ਨੀਤੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਹੈ | ਅਜਿਹੇ ਹੱਥਕੰਡੇ ਅਪਨਾਉਣਾ ਬੰਦ ਕੀਤਾ ਜਾਵੇ |
ਪਲਸ ਮੰਚ ਨੇ ਪੰਜਾਬ ਦੀਆਂ ਲੋਕ ਪੱਖੀ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਡਾ. ਗੁਰਚਰਨ ਨੂਰਪੁਰ ਅਤੇ ਹੋਰ ਲੋਕਾਂ ‘ਤੇ ਪਾਏ ਝੂਠੇ ਕੇਸ ਰੱਦ ਕਰਾਉਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ |

LEAVE A REPLY

Please enter your comment!
Please enter your name here