ਜਲੰਧਰ : ਮੁਲਾਜ਼ਮ ਲਹਿਰ ਦੇ ਸਿਰਕੱਢ ਆਗੂ ਕਾਮਰੇਡ ਰੂਪ ਸਿੰਘ ਰੂਪਾ ਸਾਡੇ ਵਿਚਕਾਰ ਨਹੀਂ ਰਹੇ | ਅਮਰੀਕਾ ਦੇ ਨਿਊਜਰਸੀ ਵਿੱਚ 24 ਦਸੰਬਰ ਨੂੰ ਤੜਕੇ ਉਹਨਾ ਦਾ ਦਿਹਾਂਤ ਹੋ ਗਿਆ |
ਕਾਮਰੇਡ ਰੂਪ ਸਿੰਘ ਰੂਪਾ ਇੱਕ ਅਜਿਹੀ ਬਹੁ-ਪੱਖੀ ਸ਼ਖਸੀਅਤ ਸੀ, ਜਿਸ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ ਸਮਾਜ ਦੀ ਮਜ਼ਦੂਰ ਜਮਾਤ ਦੇ ਲੇਖੇ ਲਾਇਆ | ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਔਕੜਾਂ ਦਾ ਹਮੇਸ਼ਾ ਡਟ ਕੇ ਮੁਕਾਬਲਾ ਕੀਤਾ |
ਕਾਮਰੇਡ ਰੂਪਾ ਦਾ ਜਨਮ 27 ਅਗਸਤ 1935 ਨੂੰ ਪਿੰਡ ਸੇਲਬਰਾਹ (ਰਾਮਪੁਰਾ ਫੂਲ) ਜ਼ਿਲ੍ਹਾ ਬਠਿੰਡਾ ਵਿਖੇ ਹੋਇਆ | ਸ੍ਰੀ ਰੂਪ ਸਿੰਘ ‘ਰੂਪਾ’ ਦਾ ਮਾਸਟਰ ਬਾਬੂ ਸਿੰਘ (ਸਾਬਕਾ ਐੱਮ ਐੱਲ ਏ) ਨਾਲ 1954-55 ਵਿੱਚ ਸੰਪਰਕ ਹੋਣ ‘ਤੇ ਆਪ ਦੇ ਜੀਵਨ ਵਿੱਚ ਨਵਾਂ ਮੋੜ ਆਇਆ | ਸਾਥੀ ਰੂਪਾ ਨੇ 1964 ਵਿੱਚ ਪੀ ਏ ਯੂ ਦੀ ਨੌਕਰੀ ਸ਼ੁਰੂ ਕੀਤੀ | ਕਾਮਰੇਡ ਰੂਪਾ ਦੀ ਉਸਾਰੂ ਸੋਚ ਨੇ ਮੁਲਾਜ਼ਮਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਪੱਕਾ ਇਰਾਦਾ ਕਰ ਲਿਆ | ਉਸ ਵਕਤ ਮੁਲਾਜ਼ਮ ਵਰਗ ਨੂੰ ਵਿਸ਼ੇਸ਼ ਕਰਕੇ ਪੀ ਏ ਯੂ ਦੇ ਮੁਲਾਜ਼ਮਾਂ ਨੂੰ ਰੂਪ ਸਿੰਘ ‘ਰੂਪਾ’ ਵਰਗੇ ਨਿਧੜਕ ਤੇ ਸੂਝਵਾਨ ਰਹਿਨੁਮਾ ਦੀ ਲੋੜ ਸੀ | ਇਸ ਦੌਰਾਨ 1973 ‘ਚ ਉਨ੍ਹਾ ਟਰੇਡ ਯੂਨੀਅਨ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕੀਤਾ | ਨਤੀਜੇ ਵਜੋਂ ਸਾਥੀ ਰੂਪਾ ਨੂੰ ਡਿਸਮਿਸ ਕਰ ਦਿੱਤਾ, ਪਰ ਇਹਨਾਂ ਵੱਲੋਂ ਉਲੀਕਿਆ ਗਿਆ ਮਿਸ਼ਨ ਜਾਰੀ ਰਿਹਾ ਤੇ ਇਹ ਮੁਲਾਜ਼ਮਾਂ ਦੇ ਹੱਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੇ ਲੋਕ ਸਭਾ ਤੱਕ ਲੈ ਗਏ | ਸਾਥੀ ਰੂਪਾ ਆਲ ਇੰਡੀਆ ਯੂਨੀਵਰਸਿਟੀਜ਼ ਐਂਡ ਕਾਲਜਜ਼ ਇੰਪਲਾਈਜ਼ ਫੈਡਰੇਸ਼ਨ ਦੇ ਸਕੱਤਰ ਜਨਰਲ ਰਹੇ | ਕਾਮਰੇਡ ਜਗਜੀਤ ਸਿੰਘ ਆਨੰਦ ਇਸ ਸੰਸਥਾ ਦੇ ਪ੍ਰਧਾਨ ਸਨ | ਕਾਮਰੇਡ ਆਨੰਦ ਜੀ ਦੀ ਬਹੁਪੱਖੀ ਸ਼ਖਸੀਅਤ ਅਤੇ ਟਰੇਡ ਯੂਨੀਅਨ ਲਹਿਰ ਵਿੱਚ ਉਹਨਾਂ ਦੇ ਤਜਰਬਿਆਂ ਤੋਂ ਕਾਮਰੇਡ ਰੂਪਾ ਨੇ ਬਹੁਤ ਕੁਝ ਸਿੱਖਿਆ | ਸਾਥੀ ਰੂਪਾ ਹਮੇਸ਼ਾ ਹੀ ਮੁਲਾਜ਼ਮਾਂ ਦੇ ਹੱਕਾਂ ਨੂੰ ਲੈ ਕੇ ਅੱਗੇ ਵਧਦੇ ਗਏ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ |
ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ) : ਕਾਮਰੇਡ ਰੂਪਾ ਦੇ ਬੇਵਕਤ ਵਿਛੋੜੇ ‘ਤੇ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ | ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਅਤੇ ਸਮੁੱਚੀ ਕਾਰਜਕਾਰਨੀ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ | ਪੀ ਏ ਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੀ ਪੀ ਮੌੜ, ਜੇ ਐਲ ਨਾਰੰਗ, ਚਰਨ ਸਿੰਘ ਗੁਰਮ, ਡਾਕਟਰ ਗੁਲਜ਼ਾਰ ਪੰਧੇਰ, ਜੋਗਿੰਦਰ ਰਾਮ, ਰਾਜਪਾਲ ਵਰਮਾ, ਸਤਨਾਮ ਸਿੰਘ, ਜੈਪਾਲ ਸਿੰਘ ਅਤੇ ਕੁਲਦੀਪ ਸਿੰਘ, ਪੌਟਾ ਦੇ ਪ੍ਰਧਾਨ ਡਾਕਟਰ ਕਿੰਗਰਾ, ਕਲਾਸ ਫੋਰਥ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਪੰਡੋਰੀ, ਸੋਸ਼ਲ ਥਿੰੰਕਰਜ਼ ਫੋਰਮ ਵੱਲੋਂ ਡਾ. ਰਜਿੰਦਰਪਾਲ ਸਿੰਘ ਔਲਖ, ਡਾ. ਗੁਰਪ੍ਰੀਤ ਰਤਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਡਾਕਟਰ ਅਰੁਣ ਮਿੱਤਰਾ, ਐਮ ਐਸ ਭਾਟੀਆ, ਰਮੇਸ਼ ਰਤਨ, ਚਮਕੌਰ ਸਿੰਘ ਅਤੇ ਵਿਜੈ ਕੁਮਾਰ, ਜੁੁਆਇੰਟ ਕੌਂਸਲ ਆਫ ਟਰੇਡ ਯੂਨੀਅਨਜ਼ ਦੇ ਪ੍ਰਧਾਨ ਨਰੇਸ਼ ਗੌੜ , ਪ.ਸ.ਸ.ਫ ਵੱਲੋਂ ਸੀਨੀਅਰ ਆਗੂ ਚਰਨ ਸਿੰਘ ਸਰਾਭਾ, ਗੁਰਮੇਲ ਮੈਲਡੇ, ਸੁਰਿੰਦਰ ਸਿੰਘ ਬੈਂਸ ਨੇ ਅਫਸੋੋਸ ਪ੍ਰਗਟ ਕੀਤਾ | ਉਨ੍ਹਾ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਨਾਲ ਗਹਿਰੇ ਸੰਬੰਧ ਰਹੇ ਹਨ | ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਲਿਖਾਰੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਉੱਘੇ ਸਮਾਜ ਸੇਵੀ ਕਾਮਰੇਡ ਰੂਪ ਸਿੰਘ ਰੂਪਾ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰੂਪ ਸਿੰਘ ਰੂਪਾ ਉਹ ਸ਼ਖਸੀਅਤ ਸਨ, ਜਿਹੜੇ ਸਾਹਿਤ ਤੇ ਸਿੱਖਿਆ ਦੇ ਮਸਲਿਆਂ ਨੂੰ ਸਮਰਪਿਤ ਹੋ ਕੇ ਬਾਕਾਇਦਾ ਪ੍ਰੋਜੈਕਟ ਬਣਾ ਕੇ ਵਿੱਤੀ ਸਹਾਇਤਾ ਦੇ ਕੇ ਅਮਲ ਵਿੱਚ ਲਿਆਉਂਦੇ ਸਨ | ਉਹ ਖੁਦ ਪੁਸਤਕਾਂ ਪੜ੍ਹਨ ਦੇ ਬੜੇ ਸ਼ੌਕੀਨ ਸਨ | ਸੰਘ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ, ਕਾਰਜਕਾਰੀ ਪ੍ਰਧਾਨ ਡਾ. ਸੁਰਜੀਤ ਬਰਾੜ ਘੋਲੀਆ ਨੇ ਮਹਿਸੂਸ ਕੀਤਾ ਕਿ ਰੂਪਾ ਜੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰੱਖੇ ਗਏ ਕਾਮਰੇਡ ਜਗਜੀਤ ਸਿੰਘ ਆਨੰਦ ਐਵਾਰਡ ਨੂੰ ਵਿੱਤੀ ਸਹਾਇਤਾ ਦੇ ਕੇ ਸ਼ੁਰੂ ਕਰਵਾਉਣ ਵਾਲੇ ਲੇਖਕਾਂ ਅਤੇ ਅਕਾਡਮੀ ਨੂੰ ਗਾਹੇ-ਬੇਗਾਹੇ ਵਿੱਤੀ ਸਹਾਇਤਾ ਦੇਣ ਵਾਲੇ ਅਤੇ ਕਿਸੇ ਵੇਲੇ ਅਕਾਡਮੀ ਦੀਆਂ ਚੋਣਾਂ ਕਰਾਉਣ ਦੀ ਸੁਹਿਰਦਤਾ ਨਾਲ ਡਿਊਟੀ ਨਿਭਾਉਣ ਵਾਲੇ ਆਗੂ ਸਨ | ਸੰਘ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਰੂਪਾ ਜੀ ਦੇ ਵੱਡੇ ਲੇਖਕਾਂ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਬਲਬੀਰ ਮਾਧੋਪੁਰੀ ਅਤੇ ਡਾ. ਸਾਹਿਬ ਸਿੰਘ, ਸੁਰਿੰਦਰ ਸਿੰਘ ਦੁਸਾਂਝ, ਪ੍ਰੋ. ਗੁਰਭਜਨ ਗਿੱਲ, ਸੁਰਜੀਤ ਪਾਤਰ ਨਾਲ ਗਹਿਰੇ ਨਿੱਜੀ ਸੰਬੰਧਾਂ ਨੂੰ ਯਾਦ ਕੀਤਾ | ਸਹਾਇਕ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਉਹਨਾ ਨੂੰ ਆਪਣਾ ਸਾਥੀ, ਗੁਰੂ ਤੇ ਰਹਿਬਰ ਇਕੋ ਸਮੇਂ ਮੰਨਦੇ ਹਨ, ਨੇ ਦੱਸਿਆ ਕਿ ਉਹਨਾ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਨਾਲ ਗਹਿਰੇ ਸੰਬੰਧ ਰਹੇ ਹਨ | ਅਦਾਰਾ ‘ਸਮਾਂਤਰ ਨਜ਼ਰੀਆ’ ਦੇ ਉਹ ਪ੍ਰਮੁੱਖ ਸਹਿਯੋਗੀ ਸਨ | ਹੋਰਨਾਂ ਤੋਂ ਇਲਾਵਾ ਜਸਵੀਰ ਝੱਜ, ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਕੁਲਦੀਪ ਦੀਪ, ਅਰਵਿੰਦਰ ਕੌਰ ਕਾਕੜਾ, ਮਦਨਵੀਰਾ, ਮੱਖਣ ਮਾਨ, ਸਤਨਾਮ ਚਾਨਾ, ਗੁਰਦਿਆਲ ਦਲਾਲ, ਸੁਰਿੰਦਰ ਗਿੱਲ, ਸੁਰਿੰਦਰ ਰਾਮਪੁਰੀ, ਗੁਰਨਾਮ ਕੰਵਰ, ਡਾ. ਸਰਬਜੀਤ ਸਿੰਘ, ਭੁਪਿੰਦਰ ਸੰਧੂ, ਭੋਲਾ ਸਿੰਘ ਸੰਘੇੜਾ, ਹਰਜੀਤ ਸਰਕਾਰੀਆ, ਡਾ. ਬਲਵਿੰਦਰ ਸਿੰਘ ਚਹਿਲ, ਬਲਦੇਵ ਸਿੰਘ ਝੱਜ, ਜਰਨੈਲ ਰਾਮਪੁਰੀ, ਰਣਵੀਰ ਰਾਣਾ, ਤਰਸੇਮ, ਮੇਜਰ ਸਿੰਘ, ਡਾ. ਗੁਰਮੀਤ ਸਿੰਘ ਕਲਰਮਾਜਰੀ, ਡਾ. ਸੁਖਵੰਤ ਸਿੰਘ ਸੁੱਖੀ, ਤਰਲੋਚਨ ਝਾਂਡੇ, ਸ਼ਬਦੀਸ਼, ਸਾਹਿਬ ਸਿੰਘ, ਹਰਮੀਤ ਵਿਦਿਆਰਥੀ, ਅਤਰਜੀਤ, ਲਛਮਣ ਸਿੰਘ ਮਲੂਕਾ, ਹਰਭਜਨ ਬਾਜਵਾ, ਡਾ. ਅਨੂਪ ਸਿੰਘ, ਰਮੇਸ਼ ਯਾਦਵ, ਧਰਵਿੰਦਰ ਔਲਖ, ਜੈਪਾਲ, ਬੀਬਾ ਬਲਵੰਤ, ਭਜਨਵੀਰ ਸਿੰਘ, ਸੁਰਿੰਦਰ ਕੈਲੇ, ਹਰਬੰਸ ਹੀਉਂ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਰਮ ਸਿੰਘ ਜ਼ਖ਼ਮੀ, ਭਗਵੰਤ ਰਸੂਲਪੁਰੀ, ਡਾ. ਸੁਰਜੀਤ ਬਰਾੜ, ਮਹਾਂਵੀਰ ਸਿੰਘ ਗਿੱਲ, ਦੀਪ ਦਿਲਬਰ, ਬਲਵੰਤ ਮਾਂਗਟ, ਅਨਿਲ ਫਤਿਹਗੜ੍ਹ ਜੱਟਾਂ, ਅਤੇ ਸਮੁੱਚੀ ਕਾਰਜਕਾਰਨੀ ਨੇ ਗਹਿਰਾ ਅਫਸੋਸ ਮਹਿਸੂਸ ਕੀਤਾ ਹੈ | ਉਹਨਾ ਦੇ ਸਦੀਵੀ ਵਿਛੋੜੇ ਦੀ ਖਬਰ ਸੁਣਦਿਆਂ ਮੁਲਾਜ਼ਮ ਜੱਥੇਬੰਦੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਇਹਨਾ ਵਿੱਚ ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰੀਜ਼ ਐਸੋਸੀਏਸ਼ਨ, ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਸੂਬਾ ਕੌਸ਼ਲ ਭਾਰਤੀ ਕਮਿਊਨਿਸਟ ਪਾਰਟੀ ਸ਼ਾਮਲ ਹਨ | ਉਹਨਾ ਸਭ ਤੋਂ ਨੇੜੇ ਦੇ ਸਾਥੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਡੀ.ਪੀ. ਮੌੜ ਅਤੇ ਅਮਰੀਕਾ ਵਸਦੇ ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਗੁਰਮ ਨੂੰ ਵੀ ਪਰਵਾਰ ਦੀ ਤਰ੍ਹਾਂ ਅਸਹਿ ਸਦਮਾ ਪੱੁਜਾ ਹੈ |



