ਪ੍ਰਚੰਡ ਬਣਨਗੇ ਨੇਪਾਲ ਦੇ ਪ੍ਰਧਾਨ ਮੰਤਰੀ

0
252

ਕਠਮੰਡੂ : ਸੀ ਪੀ ਐੱਨ-ਯੂ ਐੱਮ ਐੱਲ ਅਤੇ ਹੋਰ ਛੋਟੀਆਂ ਪਾਰਟੀਆਂ ਨੇ ਸੀ ਪੀ ਐੱਨ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪ ਕਮਲ ਦਹਲ ਉਰਫ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਸਮੱਰਥਨ ਦੇ ਦਿੱਤਾ ਹੈ | ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸੀ ਪੀ ਐੱਨ-ਯੂ ਐੱਮ ਐੱਲ, ਸੀ ਪੀ ਐੱਨ-ਮਾਓਵਾਦੀ ਸੈਂਟਰ, ਰਾਸ਼ਟਰੀ ਸੁਤੰਤਰ ਪਾਰਟੀ (ਆਰ ਐੱਸ ਪੀ) ਅਤੇ ਹੋਰ ਛੋਟੀਆਂ ਪਾਰਟੀਆਂ ਮੀਟਿੰਗ ਵਿਚ ਪ੍ਰਚੰਡ ਦੀ ਅਗਵਾਈ ‘ਚ ਸਰਕਾਰ ਬਣਾਉਣ ਲਈ ਐਤਵਾਰ ਸਹਿਮਤ ਹੋ ਗਈਆਂ |
ਫੈਸਲਾ ਹੋਇਆ ਹੈ ਕਿ ਪ੍ਰਚੰਡ ਢਾਈ ਸਾਲ ਪ੍ਰਧਾਨ ਮੰਤਰੀ ਰਹਿਣਗੇ ਤੇ ਉਸ ਦੇ ਬਾਅਦ ਸੀ ਪੀ ਐੱਨ-ਯੂ ਐੱਮ ਐੱਲ ਸੱਤਾ ਸੰਭਾਲੇਗੀ | ਇਸ ਦਾ ਮਤਲਬ ਪ੍ਰਚੰਡ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਫਿਰ ਪ੍ਰਧਾਨ ਮੰਤਰੀ ਬਣਨਗੇ | ਇਸੇ ਦਰਮਿਆਨ ਨੇਪਾਲੀ ਕਾਂਗਰਸ ਦੇ ਸੀਨੀਅਰ ਆਗੂ ਰਾਮ ਚੰਦਰ ਪੌਡੇਲ ਨੇ ਕਿਹਾ ਹੈ ਕਿ ਪ੍ਰਚੰਡ ਨੇ ਸੱਤਾਧਾਰੀ ਨੇਪਾਲੀ ਕਾਂਗਰਸ ਨੂੰ ਹਮਾਇਤ ਦੇਣ ਤੋਂ ਨਾਂਹ ਕਰ ਦਿੱਤੀ ਤੇ ਗੱਠਜੋੜ ਵੀ ਛੱਡ ਦਿੱਤਾ |
ਪ੍ਰਚੰਡ ਦੀ ਪਾਰਟੀ ਚਾਹੁੰਦੀ ਸੀ ਕਿ ਦੋਨੋਂ ਪਾਰਟੀਆਂ ਢਾਈ-ਢਾਈ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਪਰ ਨੇਪਾਲੀ ਕਾਂਗਰਸ ਦੇ ਪਹਿਲਾਂ ਪ੍ਰਧਾਨ ਮੰਤਰੀ ਬਣਨ ਦੇ ਸਟੈਂਡ ਕਾਰਨ ਗੱਲ ਨਹੀਂ ਬਣੀ | ਵਰਤਮਾਨ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਚਾਹੁੰਦੇ ਸਨ ਕਿ ਜਿਵੇਂ ਸਰਕਾਰ ਚੱਲ ਰਹੀ ਹੈ, ਉਵੇਂ ਹੀ ਚੱਲਦੀ ਰਹੇ ਤੇ ਪ੍ਰਚੰਡ ਉਨ੍ਹਾ ਦੀ ਹਮਾਇਤ ਕਰਨ | ਦੂਜੇ ਪਾਸੇ ਪ੍ਰਚੰਡ ਢਾਈ-ਢਾਈ ਸਾਲ ‘ਤੇ ਅੜ ਗਏ |

LEAVE A REPLY

Please enter your comment!
Please enter your name here