ਪ੍ਰਧਾਨ ਮੰਤਰੀ ਦੀ ਮਾਤਾ ਹਸਪਤਾਲ ਦਾਖਲ

0
238

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੂੰ ਬੁੱਧਵਾਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ | ਹਸਪਤਾਲ ਨੇ ਬਿਆਨ ‘ਚ ਕਿਹਾ-ਹੀਰਾਬੇਨ ਮੋਦੀ ਯੂ ਐੱਨ ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ‘ਚ ਦਾਖਲ ਹਨ ਅਤੇ ਉਨ੍ਹਾ ਦੀ ਸਿਹਤ ਸਥਿਰ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚ ਕੇ ਮਾਤਾ ਦਾ ਹਾਲ ਜਾਣਿਆ | ਮਾਤਾ ਨੇ ਜੂਨ ਵਿਚ 100ਵਾਂ ਜਨਮ ਦਿਨ ਮਨਾਇਆ ਹੈ | ਰਾਹੁਲ ਗਾਂਧੀ ਨੇ ਉਨ੍ਹਾ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਿਆਂ ਕਿਹਾ—ਇੱਕ ਮਾਂ ਤੇ ਬੇਟੇ ਵਿਚਾਲੇ ਪਿਆਰ ਅਨੰਤ ਤੇ ਅਨਮੋਲ ਹੁੰਦਾ ਹੈ | ਮੋਦੀ ਜੀ ਇਸ ਔਖੇ ਸਮੇਂ ਵਿਚ ਮੇਰਾ ਪਿਆਰ ਤੇ ਸਮਰਥਨ ਤੁਹਾਡੇ ਨਾਲ ਹੈ | ਆਸ ਕਰਦਾ ਹਾਂ ਕਿ ਤੁਹਾਡੀ ਮਾਤਾ ਜੀ ਛੇਤੀ ਤੋਂ ਛੇਤੀ ਠੀਕ ਹੋ ਜਾਣਗੇ | ਪਿ੍ਅੰਕਾ ਗਾਂਧੀ ਨੇ ਵੀ ਅਜਿਹੀ ਭਾਵਨਾ ਪ੍ਰਗਟਾਈ ਹੈ |

LEAVE A REPLY

Please enter your comment!
Please enter your name here